ਟੋਹਾਣਾ: ਇਥੋਂ ਦੇ ਪਿੰਡ ਚਾਂਦਪੁਰਾ ਦੇ ਬਜ਼ੁਰਗ ਭੋਲਾ ਸਿੰਘ ਨਾਲ ਜਾਖਲ ਮੰਡੀ ਜਾਂਦੇ ਸਮੇਂ ਮੋਟਰਸਾਈਕਲ ਸਵਾਰ ਦੋ ਨੌਸਰਬਾਜ਼ਾਂ ਨੇ ਚਲਾਕੀ ਨਾਲ 20 ਹਜ਼ਾਰ ਰੁਪਏ ਵਾਲਾ ਪਰਸ ਲੈ ਕੇ ਫ਼ਰਾਰ ਹੋ ਗਏ। ਜਾਖਲ ਪੁਲੀਸ ਨੇ ਅਣਪਛਾਤੇ ਦੋ ਨੌਸਰਬਾਜ਼ਾਂ ਵਿਰੁੱਧ ਮਾਮਲਾ ਦਰਜ ਕਰਕੇ ਸੜਕ ’ਤੇ ਪੈਂਦੇ ਕੈਮਰਿਆਂ ਨੂੰ ਖੰਘਾਲ ਰਹੀ ਹੈ। ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਭੋਲਾ ਸਿੰਘ ਚਾਂਦਪੂਰਾ ਤੋਂ ਜਾਖਲ ਮੰਡੀ ਵਿੱਚ ਦੁਕਾਨਦਾਰ ਦੇ 20 ਹਜ਼ਾਰ ਰੁਪਏ ਦੇਣ ਆਇਆ ਸੀ ਕਿ ਜਾਖਲ ਦੇ ਨਜ਼ਦੀਕ ਪੈਦਲ ਜਾਂਦੇ ਭੋਲਾ ਸਿੰਘ ਨੂੰ ਰਸਤਾ ਪੁੱਛਣ ਬਹਾਨੇ ਲਿਫ਼ਟ ਦਿੱਤੀ ਤੇ ਉਸਦਾ ਪਰਸ ਮਾਰ ਲਿਆ।
-ਪੱਤਰ ਪ੍ਰੇਰਕ