ਪੱਤਰ ਪ੍ਰੇਰਕ
ਨਰਾਇਣਗੜ੍ਹ, 22 ਅਕਤੂਬਰ
ਨਗਰ ਕੌਂਸਲ ਨਰਾਇਣਗੜ੍ਹ ਦੇ ਦਫ਼ਤਰ ਵਿੱਚ ਅੱਜ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਵਿਸ਼ੇਸ਼ ਕੈਂਪ ਲਾਇਆ ਗਿਆ। ਇਸ ਦੌਰਾਨ 6 ਸ਼ਿਕਾਇਤਾਂ ਪ੍ਰਾਪਤ ਹੋਈਆਂ ਜਿਨ੍ਹਾਂ ਦਾ ਮੌਕੇ ’ਤੇ ਨਿਬੇੜਾ ਕੀਤਾ ਗਿਆ। ਕੈਂਪ ਵਿੱਚ ਆਈਆਂ ਸ਼ਿਕਾਇਤਾਂ ਵਿੱਚ ਐਨਡੀਸੀ ਅਤੇ ਸਟਰੀਟ ਲਾਈਟਾਂ ਨਾਲ ਸਬੰਧਤ ਸਨ। ਕੈਂਪ ਵਿੱਚ ਨਗਰ ਕੌਂਸਲ ਦੇ ਸਕੱਤਰ ਮੋਹਿਤ ਕੁਮਾਰ, ਐਮਈ ਹਰੀਸ਼ ਸ਼ਰਮਾ, ਕਲਰਕ ਪ੍ਰਿੰਸ ਸੈਣੀ ਅਤੇ ਨਗਰ ਨਿਗਮ ਦੇ ਡੀਈਓ ਕਮਲ ਸੈਣੀ ਹਾਜ਼ਰ ਸਨ। ਨਗਰ ਕੌਂਸਲ ਦੇ ਸਕੱਤਰ ਮੋਹਿਤ ਕੁਮਾਰ ਨੇ ਦੱਸਿਆ ਕਿ ਸਰਕਾਰ ਦੇ ਹੁਕਮਾਂ ਅਨੁਸਾਰ ਅੱਜ ਤੋਂ ਸਮਾਧਨ ਕੈਂਪ ਸ਼ੁਰੂ ਕੀਤਾ ਗਿਆ ਹੈ ਜੋ ਸਵੇਰੇ 9 ਤੋਂ 11 ਵਜੇ ਤੱਕ ਲਾਇਆ ਜਾਵੇਗਾ। ਅਧਿਕਾਰੀਆਂ ਨੇ ਲੋਕਾਂ ਨੂੰ ਕੈਂਪਾਂ ਦਾ ਲਾਹਾ ਲੈਣ ਦੀ ਅਪੀਲ ਕੀਤੀ ਹੈ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ।