ਪੰਚਕੂਲਾ: ਹਰਿਆਣਾ ਸਰਕਾਰ ਦੇ ਕੈਬਨਿਟ ਮੰਤਰੀ ਕੰਵਰਪਾਲ ਨੇ ਤਿੰਨ ਰੋਜ਼ਾ ਨਾਟ ਉਤਸਵ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਦੇਸ਼ ਭਰ ਤੋਂ ਆਏ ਕਲਾਕਾਰਾਂ ਅਤੇ ਸਾਹਿਤਕਾਰਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਸਾਹਿਤਕਾਰ, ਕਥਾਵਾਚਕ ਸਮਾਜ ਦੇ ਮਹਾਂਪੁਰਸ਼ ਹੁੰਦੇ ਹਨ, ਜੋ ਸਮਾਜ ਨੂੰ ਸਹੀ ਸੇਧ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਚਿੱਤਰਕਲਾ ਦੇ ਖੇਤਰ ਵਿੱਚ ਪ੍ਰਵੀਨ ਕੁਮਾਰ ਗੁੰਜਨ ਬੇਗੂਸਰਾਏ ਬਿਹਾਰ, ਸਾਹਿਤਕ ਲੇਖਣ ਲਈ ਡਾ. ਜੋਤਿਸ਼ ਜੋਸ਼ੀ ਨਵੀਂ ਦਿੱਲੀ, ਸਾਹਿਤ ਦੇ ਪ੍ਰਚਾਰ ਲਈ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਮਾਧਵ ਕੌਸ਼ਿਕ, ਲੋਕ ਕਲਾਵਾਂ ਲਈ ਅਤੁਲ ਯਾਦਵੰਸ਼ੀ, ਪ੍ਰਯਾਗਰਾਜ, ਨਵੀਂ ਦਿੱਲੀ ਵਿੱਚ ਨਿਰਦੇਸ਼ਨ ਲਈ ਰੋਹਿਤ ਤ੍ਰਿਪਾਠੀ, ਰੰਗ ਮੰਚ ਕਲਾ ਲਈ ਸੁਦੇਸ਼ ਸ਼ਰਮਾ, ਚੇਅਰਮੈਨ ਸੰਗੀਤ ਨਾਟਕ ਅਕਾਦਮੀ, ਚੰਡੀਗੜ੍ਹ, ਦੀਵਾਨ ਮੰਨਾ, ਚੇਅਰਮੈਨ, ਲਲਿਤ ਕਲਾ ਅਕਾਦਮੀ ਪੰਜਾਬ, ਸ਼ੀਸ਼ਪਾਲ ਸਿੰਘ ਰੋਹਤਕ ਦਾ ਸਨਮਾਨ ਕੀਤਾ ਗਿਆ। -ਪੱਤਰ ਪ੍ਰੇਰਕ