ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 2 ਜੁਲਾਈ
ਮਾਤਾ ਰੁਕਮਣੀ ਰਾਇ ਆਰੀਆ ਸੀਨੀਅਰ ਸੰਕੈਡਰੀ ਸਕੂਲ ਖਰੀਂਡਵਾ ਦੇ ਵਿਦਿਆਰਥੀਆਂ ਨੇ ਸਮਰ ਸਕੇਟਿੰਗ ਕੈਂਪ 2024 ਵਿੱਚ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ ਹੈ। ਡੀਡੀਏ ਸਪੋਰਟਸ ਕੰਪਲੈਕਸ ਰੋਹਿਣੀ ਦਿੱਲੀ ਵਿੱਚ ਇਹ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਗਾਜ਼ੀਆਬਾਦ, ਨੋਇਡਾ, ਗੁੜਗਾਉਂ ਆਦਿ ਵੱਖ-ਵੱਖ 15 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਇਸ ਮੁਕਾਬਲੇ ਵਿੱਚ 11 ਸਾਲਾ ਉਮਰ ਵਰਗ ਵਿੱਚ ਆਰਵ ਢਾਂਡਾ ਤੇ ਤਨਿਸ਼ ਨੇ ਪਹਿਲਾ ਹਰਮਨ ਢਾਂਡਾ ਨੇ ਦੂਜਾ ਤੇ 9 ਸਾਲਾ ਵਰਗ ਵਿੱਚ ਸਹਿਜਪ੍ਰੀਤ ਨੇ ਤੀਜਾ ਸਥਾਨ ਹਾਸਲ ਕਰਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਸਕੂਲ ਦੀ ਪ੍ਰਿੰਸੀਪਲ ਬੀਬਨਦੀਪ ਕੌਰ ਨੇ ਉਨ੍ਹਾਂ ਦਾ ਸਕੂਲ ਵਿੱਚ ਸਵਾਗਤ ਕੀਤਾ।