ਪੱਤਰ ਪ੍ਰੇਰਕ
ਪਿਹੋਵਾ, 11 ਨਵੰਬਰ
ਪਿੰਡ ਮਲਿਕਪੁਰ ਵਿੱਚ ਕੁੱਟਮਾਰ ਮਗਰੋਂ ਮਕਾਨ ਢਾਹੁਣ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਕੀਤੇ ਜਾਣ ਕਾਰਨ ਪੀੜਤ ਪਰਿਵਾਰ ਵਿੱਚ ਰੋਸ ਹੈ| ਇਸ ਕਾਰਨ ਪੀੜਤ ਪਰਿਵਾਰ ਵੱਲੋਂ 12 ਨਵੰਬਰ ਨੂੰ ਪਿੰਡ ਵਿੱਚ ਮਹਾਂਪੰਚਾਇਤ ਰੱਖੀ ਗਈ ਹੈ। ਜਦੋਂ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਸ਼ਰਾਰਤੀ ਅਨਸਰਾਂ ਨੇ ਸਵੇਰੇ ਟਰੈਕਟਰ ਨਾਲ ਉਸ ਦਾ ਘਰ ਢਾਹ ਦਿੱਤਾ। ਪੁਲੀਸ ਨੂੰ ਸ਼ਿਕਾਇਤ ਕਰਨ ਮਗਰੋਂ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ ਪਰ ਇਨਸਾਫ਼ ਨਹੀਂ ਮਿਲਿਆ। ਪੀੜਤ ਪਰਿਵਾਰ ਨੇ ਦੱਸਿਆ ਕਿ ਪਰਿਵਾਰ ਦੇ ਇਕ ਮੈਂਬਰ ਦੀ ਬਾਂਹ ਦਾ ਅਪਰੇਸ਼ਨ ਕਰਨਾ ਪਿਆ ਸੀ। ਪਰਿਵਾਰ ਕੋਲ ਸੌਣ ਲਈ ਵੀ ਥਾਂ ਨਹੀਂ ਹੈ। ਪੁਲੀਸ ਕੋਲੋਂ ਇਨਸਾਫ਼ ਨਾ ਮਿਲਣ ਕਾਰਨ 12 ਨਵੰਬਰ ਨੂੰ ਪਿੰਡ ਮਲਿਕਪੁਰ ਵਿੱਚ ਮਹਾਪੰਚਾਇਤ ਸੱਦੀ ਗਈ ਹੈ। ਮਹਾਪੰਚਾਇਤ ਜੋ ਵੀ ਫੈਸਲਾ ਲਵੇਗੀ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।