ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 7 ਮਈ
ਆਜ਼ਾਦੀ ਦੇ ਅੰਮਿਤ੍ਰ ਮਹਾਂ ਉਤਸਵ ਨੂੰ ਪੂਰੀ ਸ਼ਿਦਤ ਨਾਲ ਮਨਾਉਂਦੇ ਹੋਏ ਤੇ ਸਭ ਦਾ ਸਪਨਾ ਘਰ ਹੋ ਆਪਣਾ ਦੇ ਉਦੇਸ਼ ਨੂੰ ਸਾਰਥਿਕ ਕਰਦੇ ਹੋਏ ਹਰਿਆਣਾ ਸਰਕਾਰ ਦੇ ਡਿਪਾਰਟਮੈਂਟ ਆਫ ਹਾਊਸਿੰਗ ਫਾਰ ਆਲ ਦੇ ਸਹਿਯੋਗ ਨਾਲ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 103 ਲੋਕਾਂ ਨੂੰ ਸਰਕਾਰ ਵੱਲੋਂ ਉਨ੍ਹਾਂ ਦੇ ਘਰਾਂ ਦੀਆਂ ਚਾਬੀਆਂ ਸੌਂਪਣ ਦੇ ਉਦੇਸ਼ ਨਾਲ ਨਗਰ ਪਾਲਿਕਾ ਦਫਤਰ ਵਿਚ ਸਮਾਰੋਹ ਕੀਤਾ ਗਿਆ। ਇਸ ਵਿਚ ਕੁਰੂਕਸ਼ੇਤਰ ਹਲਕੇ ਦੇ ਲੋਕ ਸਭਾ ਮੈਂਬਰ ਨਾਇਬ ਸਿੰਘ ਸੈਣੀ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਹਲਕਾ ਵਿਧਾਇਕ ਤੇ ਸ਼ੂਗਰ ਫੈੱਡ ਦੇ ਚੇਅਰਮੈਨ ਰਾਮ ਕਰਨ ਕਾਲਾ ਤੇ ਸਾਬਕਾ ਰਾਜ ਮੰਤਰੀ ਕ੍ਰਿਸ਼ਨ ਬੇਦੀ ਦੀ ਮੌਜੂਦਗੀ ਵਿਚ ਲੋਕਾਂ ਨੂੰ ਉਨਾਂ ਦੇ ਘਰਾਂ ਦੀਆਂ ਚਾਬੀਆਂ ਸੌਂਪੀਆਂ ਗਈਆਂ। ਸ੍ਰੀ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗਰੀਬਾਂ ਲਈ ਚਲਾਈ ਜਾ ਰਹੀਆਂ ਕਲਿਆਣਕਾਰੀ ਯੋਜਨਾਵਾਂ ਦੇ ਨਤੀਜੇ ਵਜੋਂ ਹੀ ਸਰਕਾਰ ਨੇ ਆਪਣਾ ਘਰ ਦੇ ਸੁਪਨੇ ਨੂੰ ਸਾਕਾਰ ਕੀਤਾ ਹੈ। ਵਿਧਾਇਕ ਰਾਮ ਕਰਨ ਕਾਲਾ ਨੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਗਰੀਬ ਲੋਕਾਂ ਦੇ ਕਲਿਆਣ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਮੁੱਖ ਮੰਤਰੀ ਦੇ ਰਾਜਸੀ ਸਲਾਹਕਾਰ ਤੇ ਸਾਬਕਾ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਲੋਕਾਂ ਨੂੰ ਕੇਂਦਰ ਤੇ ਸੂਬਾ ਸਰਕਾਰ ਦੀਆਂ ਨੀਤੀਆਂ ਤੋਂ ਜਾਣੂੰ ਕਰਾਇਆ। ਮੰਚ ਸੰਚਾਲਨ ਅਵਸ਼ੀਸ਼ ਸ਼ਰਮਾ ਨੇ ਕੀਤਾ। ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਮੁਲਖ ਰਾਜ ਗੁੰਬਰ, ਤਿਲਕ ਰਾਜ ਅਗਰਵਾਲ, ਕਰਣਰਾਜ ਸਿੰਘ ਤੂਰ, ਪ੍ਰਭਜੀਤ ਸਿੰਘ ਤਨੇਜਾ, ਰਾਜੇਸ਼ ਚਾਵਲਾ, ਅਮਿਤ ਸਿੰਘਲ ,ਰਾਜ ਸਤੀਜਾ, ਪਵਨ ਛਾਬੜਾ, ਹਰਵਿੰਦਰ ਸੰਧੂ ਮੌਜੂਦ ਸਨ।