ਪੱਤਰ ਪ੍ਰੇਰਕ
ਟੋਹਾਣਾ, 26 ਅਗਸਤ
ਜ਼ਿਲ੍ਹੇ ਦੇ ਕਾਲਜਾਂ ਦੇ ਨਵੇਂ ਸਿੱਖਿਆ ਸੈਸ਼ਨ ਦੇ ਦਾਖਲਿਆਂ ਵਿੱਚ ਸਾਇੰਸ ਵਿਸ਼ੇ ਦੇ ਵਿਦਿਆਰਥੀਆਂ ਦੀ ਰੁਚੀ ਘੱਟ ਰਹੀ ਹੈ। ਸਾਇੰਸ ਵਿਸ਼ੇ ਦੀਆਂ 50 ਪ੍ਰਤੀਸ਼ਤ ਸੀਟਾਂ ਭਰਨ ਦੀ ਉਮੀਦ ਵੀ ਘਟਦੀ ਦਿਸ ਰਹੀ ਹੈ। ਟੋਹਾਣਾ ਦੇ ਡਿਫੈਂਸ ਕਾਲਜ ਵਿੱਚ ਬੀ.ਐਸ.ਸੀ. ਨਾਨ ਮੈਡੀਕਲ ਦੀਆਂ 80 ਸੀਟਾਂ ਲਈ 42 ਵਿਦਿਆਰਥੀ ਆਏ। ਇਸੇ ਤਰ੍ਹਾਂ ਬੀ.ਐਸ.ਸੀ. ਮੈਡੀਕਲ 80 ਸੀਟਾਂ ਲਈ 25, ਦੁਰਗਾ ਮਹਿਲਾ ਕਾਲਜ ਟੋਹਾਣਾ ਵਿੱਚ 80 ਸੀਟਾਂ ਵਾਸਤੇ 9 ਵਿਦਿਆਰਥਣਾਂ, ਗੌਰਮਿੰਟ ਕਾਲਜ ਭੂਨਾ ਦੇ ਸਾਇੰਸ ਦੀਆਂ 40 ਸੀਟਾਂ ਵਾਸਤੇ 41 ਵਿਦਿਆਰਥੀ ਆਏ ਹਨ। ਐਮ.ਐਮ. ਕਾਲਜ ਫਤਿਹਾਬਾਦ ਬੀ.ਐਸ.ਸੀ. ਨਾਨ ਮੈਡੀਕਲ ਦੀਆਂ 160 ਸੀਟਾਂ ਵਾਸਤੇ 106, ਬੀ.ਐਸ.ਸੀ. ਮੈਡੀਕਲ ਦੀਆਂ 60 ਸੀਟਾਂ ਲਈ 41 ਵਿਦਿਆਰਥੀ, ਖਾਲਸਾ ਕਾਲਜ ਰਤੀਆ ਵਿੱਚ ਸਾਇੰਸ ਦੀਆਂ 40 ਸੀਟਾਂ ਵਾਸਤੇ 21 ਵਿਦਿਆਰਥੀ, ਗੌਰਮਿੰਟ ਕਾਲਜ ਭੋਡੀਆਂ ਖੇੜਾਂ ਦੀਆਂ ਬੀ.ਐਸ.ਸੀ. ਨਾਨ ਮੈਡੀਕਲ 40 ਸੀਟਾਂ ਵਾਸਤੇ 35 ਵਿਦਿਆਰਥਣਾਂ, ਮੁਖਤਿਆਰ ਸਿੰਘ ਕਾਲਜ ਨਾਨ ਮੈਡੀਕਲ 160 ਸੀਟਾਂ ਵਾਸਤੇ 73 ਵਿਦਿਆਰਥੀ, ਬੀ.ਐਸ.ਸੀ. ਮੈਡੀਕਲ 40 ਸੀਟਾਂ ਵਾਸਤੇ 21 ਵਿਦਿਆਰਥੀਆਂ ਨੇ ਦਰਖਾਸਤ ਕੀਤੀ ਹੈ।