ਪੱਤਰ ਪ੍ਰੇਰਕ
ਕਾਲਾਂਵਾਲੀ, 1 ਅਗਸਤ
ਕਾਲਾਂਵਾਲੀ ਦੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਨੇ ਅੱਜ ਆਪਣੇ ਹਲਕੇ ਦੇ ਪਿੰਡ ਛੱਤਰੀਆਂ, ਰੁਘੂਆਣਾ ਅਤੇ ਕਮਾਲ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਸ੍ਰੀ ਕੇਹਰਵਾਲਾ ਨੇ ਕਿਹਾ ਕਿ ਪੇਂਡੂ ਖੇਤਰ ਦਾ ਵਿਕਾਸ ਉਨ੍ਹਾਂ ਦੀ ਪਹਿਲ ਹੈ। ਉਨ੍ਹਾਂ ਕਿਹਾ ਕਿ ਉਹ ਪੇਂਡੂ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹਨ ਕਿਉਂਕਿ ਭਾਜਪਾ ਸਰਕਾਰ ਨੇ ਹਮੇਸ਼ਾ ਹੀ ਇੱਥੋਂ ਦੇ ਵਿਕਾਸ ਨੂੰ ਹਾਸ਼ੀਏ ’ਤੇ ਰੱਖਿਆ ਹੈ ਪਰ ਕਾਂਗਰਸ ਹੀ ਇਕ ਅਜਿਹੀ ਸਿਆਸੀ ਪਾਰਟੀ ਹੈ ਜਿਸ ਨੇ ਸਾਰੇ ਵਰਗਾਂ ਦੇ ਵਿਕਾਸ ਦੀ ਭਾਵਨਾ ਨੂੰ ਪਹਿਲ ਦਿੱਤੀ ਹੈ। ਵਿਧਾਇਕ ਕੇਹਰਵਾਲਾ ਨੇ ਕਿਹਾ ਕਿ ਉਹ ਆਪਣੇ ਹਲਕੇ ਦੇ ਕਿਸੇ ਵੀ ਪਿੰਡ ਦੇ ਸਰਬਪੱਖੀ ਵਿਕਾਸ ਲਈ ਸੜਕਾਂ ’ਤੇ ਹੀ ਨਹੀਂ ਸਗੋਂ ਹਰਿਆਣਾ ਵਿਧਾਨ ਸਭਾ ’ਚ ਵੀ ਆਵਾਜ਼ ਬੁਲੰਦ ਕਰਦੇ ਹਨ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜ ਲਈ ਇਹ ਲੜਾਈ ਹਮੇਸ਼ਾ ਜਾਰੀ ਰਹੇਗੀ। ਇਸ ਮੌਕੇ ਪਿੰਡ ਛਤਰੀਆਂ ਦੇ ਸਰਪੰਚ ਨੁਮਾਇੰਦੇ ਵਿਜੇ ਦੇਹੜੂ, ਬੀਰੂਵਾਲਾ ਗੁੜਾ ਦੇ ਸਰਪੰਚ ਸੁਖਵਿੰਦਰ ਸਿੰਘ, ਰੁਘੂਆਣਾ ਦੇ ਸਰਪੰਚ ਕਰਮ ਸਿੰਘ ਸਿੱਧੂ, ਜਰਮਨ ਸਿੰਘ ਭੰਗੂ, ਡਿੰਪੀ ਬਰਾੜ, ਜਗਜੀਤ ਸਿੰਘ ਕੁਰੰਗਾਂਵਾਲੀ ਆਦਿ ਹਾਜ਼ਰ ਸਨ।