ਕੇ.ਕੇ ਬਾਂਸਲ
ਰਤੀਆ, 29 ਅਕਤੂਬਰ
ਇਥੇ ਐੱਸਡੀਐੱਮ ਸੁਰਿੰਦਰ ਸਿੰਘ ਬੈਨੀਪਾਲ ਨੇ ਪਿੰਡ ਕਮਾਨਾ ਦੀ ਅਨਾਜ ਮੰਡੀ ’ਚ ਪਹੁੰਚ ਕੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਪੰਚਾਇਤ ਵਿਭਾਗ , ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਜਲਦ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ‘ਮੇਰੀ ਫਸਲ, ਮੇਰਾ ਬਿਓਰਾ ਤਹਿਤ ਰਜਿਸਟਰ ਕਰਵਾਇਆ ਜਾਵੇ। ਉਨ੍ਹਾਂ ਨੇ ਮਸ਼ੀਨ ਨਾਲ ਤਿਆਰ ਕੀਤੀਆਂ ਜਾਣ ਵਾਲੀਆਂ ਪਰਾਲੀ ਦੀਆਂ ਗੱਠਾਂ ਦੇ ਕੰਮ ਦਾ ਨਿਰੀਖ਼ਣ ਕੀਤਾ। ਇਨ੍ਹਾਂ ਮਸ਼ੀਨਾਂ ਨਾਲ ਕਿਸਾਨ ਪ੍ਰਕਾਸ਼ ਚੰਦ ਨੇ 11 ਏਕੜ , ਮੁਖਤਿਆਰ ਸਿੰਘ ਢਾਈ ਏਕੜ ਜ਼ਮੀਨ ’ਚ ਜੀਰੀ ਦੀ ਫਸਲ ਦੀਆਂ ਅਧੁਨਿਕ ਮਸ਼ੀਨਾਂ ਨਾਲ ਗੱਠਾਂ ਬਨਵਾਉਣ ਦੀ ਸਰਾਹਨਾ ਕੀਤੀ। ਸ੍ਰੀ ਬੇਨੀਪਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵਾਤਾਵਰਨ ਬਚਾਉਣ ਲਈ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ। ਇਸ ਨਾਲ ਖੇਤੀ ਦੀ ਉਪਜ ਸ਼ਕਤੀ ਘੱਟਦੀ ਹੈ। ਇਸ ਮੌਕੇ ਐੱਸਡੀਓ ਸੰਤ ਲਾਲ , ਪੰਚਾਇਤ ਅਧਿਕਾਰੀ ਉਮੇਦ ਸਿੰਘ, ਕਾਨੂੰਨਗੋ ਗੁਰਮੇਲ ਸਿੰਘ, ਮਹਿੰਦਰ ਸਿੰਘ, ਸੁਖਪਾਲ ਸਿੰਘ, ਜਗਰਾਜ ਸਿੰਘ ਅਤੇ ਭੋਲਾ ਸਿੰਘ ਹਾਜ਼ਰ ਸਨ।