ਪੱਤਰ ਪ੍ਰੇਰਕ
ਰਤੀਆ, 11 ਸਤੰਬਰ
ਐਸਡੀਐਮ ਡਾ. ਵੀਰੇਂਦਰ ਸਿੰਘ ਨੇ ਸਥਾਨਕ ਈ-ਦਿਸ਼ਾ ਕੇਂਦਰ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਸਾਰੇ ਕਾਊਂਟਰਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਕਮੀਆਂ-ਪੇਸ਼ੀਆਂ ਜਲਦੀ ਠੀਕ ਕਰਨ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ ਅਤੇ ਮਾਰਗਦਰਸ਼ਨ ਕੀਤਾ। ਐਸ.ਡੀ.ਐਮ ਨੇ ਕਿਹਾ ਕਿ ਈ-ਦਿਸ਼ਾ ਕੇਂਦਰ ਵਿਚ ਹੋਣ ਵਾਲੇ ਕੰਮਾਂ ਦਾ ਸੁਚਾਰੂ ਰੂਪ ਨਾਲ ਨਬਿੇੜਾ ਕੀਤਾ ਜਾਵੇ। ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ ਅਤੇ ਕਿਸੇ ਦੇ ਕੰਮ ਵਿਚ ਦੇਰੀ ਨਾ ਹੋਵੇ। ਉਨ੍ਹਾਂ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਮੇਂ ਤੇ ਦਫ਼ਤਰ ਹਾਜ਼ਰ ਹੋਣ ਦੇ ਵੀ ਨਿਰਦੇਸ਼ ਦਿੱਤੇ ਅਤੇ ਜਨਤਾ ਦੇ ਕੰਮਾਂ ਅਤੇ ਸਮੱਸਿਆਵਾਂ ਦਾ ਹੱਲ ਪਹਿਲ ਦੇ ਅਧਾਰ ’ਤੇ ਕਰਨ ਦੀ ਹਦਾਇਤ ਕੀਤੀ।