ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 1 ਮਾਰਚ
ਇੱਥੇ ਅੰਬਾਲਾ ਰੇਲਵੇ ਡਿਵੀਜ਼ਨ ਵੱਲੋਂ 28.4 ਕਿਲੋਮੀਟਰ ਲੰਮੇ ਕੌਲਸਰੀ-ਸੇਖਾ ਰੇਲ ਸੈਕਸ਼ਨ (ਧੂਰੀ ਯਾਰਡ ਨੂੰ ਛੱਡ ਕੇ) ਦੇ ਮੁਕੰਮਲ ਕੀਤੇ ਗਏ ਦੋਹਰੀਕਰਨ ਅਤੇ ਬਿਜਲੀਕਰਨ ਦੇ ਕੰਮ ਦਾ ਮੁੱਖ ਰੇਲ ਸੁਰੱਖਿਆ ਕਮਿਸ਼ਨਰ ਸੈਲੇਸ਼ ਕੁਮਾਰ ਪਾਠਕ ਨੇ ਮੁਆਇਨਾ ਕੀਤਾ।
ਉਨ੍ਹਾਂ ਸਭ ਤੋਂ ਪਹਿਲਾਂ ਕੌਲਸਰੀ ਸਟੇਸ਼ਨ, ਇਲੈਕਟ੍ਰਾਨਿਕ ਇੰਟਰਲਾਕਿੰਗ (ਈਆਈ) ਰੂਮ, ਰਿਲੇਅ ਰੂਮ ਤੇ ਕਰਾਸਿੰਗ ਆਦਿ ਨੂੰ ਜਾਂਚਿਆ ਅਤੇ ਮੋਟਰ ਟਰਾਲੀ ਰਾਹੀਂ ਐਸਐਸਪੀ, ਟਰੈਕ ਦੀ ਲੰਬਾਈ, ਛੋਟੇ ਪੁਲਾਂ ਅਤੇ ਧੂਰੀ-ਕੌਲਸਰੀ ਸੈਕਸ਼ਨ ਦੇ ਵਿਚਕਾਰ ਦਾ ਮੁਆਇਨਾ ਕੀਤਾ। ਇਸ ਤੋਂ ਅੱਗੇ ਉਨ੍ਹਾਂ ਨੇ ਧੂਰੀ-ਅਲਾਲ, ਪੁਲ ਸੰਖਿਆ 166 ਕਿਮੀ ਅਤੇ 172 ਕਿਮੀ ਦੇ ਵਿਚਕਾਰ ਇੰਜੀਨੀਅਰਿੰਗ ਐਲ-ਜ਼ਿੰਗ 69-ਸੀ ਦਾ ਨਿਰੀਖਣ ਕੀਤਾ। ਅਲਾਲ ਵਿੱਚ ਉਨ੍ਹਾਂ ਕਰਮਚਾਰੀਆਂ ਨਾਲ ਗੱਲਬਾਤ ਵੀ ਕੀਤੀ। ਟੈਸਟ ਸਫ਼ਲ ਰਹਿਣ ਤੋਂ ਬਾਅਦ ਯਾਤਰੀ ਅਤੇ ਮਾਲ ਆਵਾਜਾਈ ਲਈ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਇਸ ਨਵੇਂ ਬਣਾਏ ਸੈਕਸ਼ਨ ਲਈ ਮਨਜ਼ੂਰੀ ਦਿੱਤੀ ਗਈ।