ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 17 ਨਵੰਬਰ
ਗੀਤਾ ਵਿਦਿਆ ਮੰਦਰ ਵਿੱਚ ਚਲ ਰਹੀਆਂ ਦੋ ਰੋਜ਼ਾ ਖੇਡਾਂ ਦੇ ਸਮਾਪਤੀ ਸਮਾਰੋੋਹ ਮੌਕੇ ਭਾਜਪਾ ਆਗੂ ਸੁਭਾਸ਼ ਕਲਸਾਣਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ । ਉਨ੍ਹਾਂ ਦਾ ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਸਵਾਗਤ ਕੀਤਾ ਗਿਆ। ਸਕੂਲ ਦੇ ਪ੍ਰਧਾਨ ਆਸ਼ੂਤੋਸ ਗਰਗ ਨੇ ਇਸ ਮੌਕੇ ਸੰਬੋਧਨ ਕੀਤਾ। ਇਸ ਮੌਕੇ ਸ੍ਰੀ ਕਲਸਾਣਾ ਨੇ ਕਿਹਾ ਕਿ ਖੇਡਾਂ ਮਨੁੱਖ ਦੇ ਸਰੀਰਕ ਵਿਕਾਸ ਦੇ ਨਾਲ-ਨਾਲ ਮਾਨਸਿਕ ਵਿਕਾਸ ਵੀ ਕਰਦੀਆਂ ਹਨ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਨਿਸ਼ਾ ਗੋਇਲ ਨੇ ਦੱਸਿਆ ਕਿ ਗੁਬਾਰਾ ਦੌੜ ਵਿਚ ਕਲਾਸ ਨਰਸਰੀ ਤੋਂ ਇਸ਼ਾਨ ਨੇ ਪਹਿਲਾ, ਗੌਤਮ ਨੇ ਦੂਜਾ ਤੇ ਆਰਵੀ ਨੇ ਤੀਜਾ, ਜੰਪਿੰਗ ਦੌੜ ਵਿੱਚ ਨਰਸਰੀ ਦੇ ਹਾਰਦਿਕ ਨੇ ਪਹਿਲਾ, ਅਨੂੰ ਨੇ ਦੂਜਾ, ਗੁਰੂ ਨਾਥ ਨੇ ਤੀਜਾ, ਬੈਲਸਿੰਗ ਰੇਸ ਵਿਚ ਨਰਸਰੀ ਦੇ ਮਾਹੀ ਸਿਰਵੰਸ਼ ਨੇ ਪਹਿਲਾ, ਸਿਮਰਨ ਤੇ ਮਨਿੰਦਰ ਨੇ ਦੂਜਾ, ਆਰਵ ਤਨਿਸ਼ਕ ਨੇ ਤੀਜਾ। ਐੱਲਕੇਜੀ ਜਮਾਤ ਦੇ ਕੰਗਾਰੂ ਦੌੜ ਵਿੱਚ ਭਵਨੀਤ ਨੇ ਪਹਿਲਾ, ਗੀਤਿਕਾ ਨੇ ਦੂਜਾ, ਸੌਰਵ ਨੇ ਤੀਜਾ, ਬਾਲ ਦੌੜ ਵਿੱਚ ਐੱਲਕੇਜੀ ਦੇ ਜਸ਼ਨ ਨੇ ਪਹਿਲਾ, ਪ੍ਰਿੰਸ ਨੇ ਦੂਜਾ, ਇਸ਼ਮੀਤ ਨੇ ਤੀਜਾ, ਬੈਗ ਦੌੜ ਵਿਚ ਅਨਿਸ਼ਾ ਨੇ ਪਹਿਲਾ, ਭਾਵਿਕਾ ਨੇ ਦੂਜਾ, ਮਾਹੀ ਨੇ ਤੀਜਾ, ਦੂਜੀ ਜਮਾਤ ਦੀ ਨਿੰਬੂ ਦੌੜ ਵਿੱਚ ਸੀਰਤ ਨੇ ਪਹਿਲਾ, ਰਵੀਨਾ ਨੇ ਦੂਜਾ, ਕਣਕ ਨੇ ਤੀਜਾ, ਬਿਸਕੁਟ ਦੌੜ ਵਿਚ ਦਿਵਾਂਸ਼ੀ ਨੇ ਪਹਿਲਾ, ਪੁਨੀਤ ਨੇ ਦੂਜਾ, ਤੀਜੀ ਜਮਾਤ ਦੀ ਫਰਾਗ ਦੌੜ ਵਿੱਚ ਸਿਰਦਲ ਨੇ ਪਹਿਲਾ, ਪਿਹਾਨ ਨੇ ਦੂਜਾ, ਇਸ਼ਾਂਤ ਨੇ ਤੀਜਾ, ਗੁਬਾਰਾ ਦੌੜ ਵਿਚ ਕ੍ਰਿਤਕਾ ਨੇ ਪਹਿਲਾ, ਪਰਨੀਤ ਜਾਹਨਵੀ ਨੇ ਦੂਜਾ, ਮੰਨਤ ਹਰਮਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਚੌਥੀ ਜਮਾਤ ਦੀ ਬੁੱਕ ਦੌੜ ਵਿਚ ਪਰਨੀਤ ਨੇ ਪਹਿਲਾ, ਹਨੀਸ਼ ਨੇ ਦੂਜਾ, ਆਰਵ ਨੇ ਤੀਜਾ, ਨਿੰਬੂ ਦੌੜ ਵਿੱਚ ਕ੍ਰਿਤਕਾ ਨੇ ਪਹਿਲਾ, ਰੀਆ ਨੇ ਦੂਜਾ, ਪਲਵੀ ਨੇ ਤੀਜਾ, ਪੰਜਵੀਂ ਜਮਾਤ ਦੀ ਮਟਕੀ ਦੌੜ ਵਿਚ ਜਸ਼ਨਪ੍ਰੀਤ ਨੇ ਪਹਿਲਾ, ਸਿਮਰਨ ਨੇ ਦੂਜਾ, ਰਾਧਿਕਾ ਨੇ ਤੀਜਾ ਸਥਾਨ ਮੱਲਿਆ। ਇਕ ਟੰਗੀ ਦੌੜ ਵਿੱਚ ਆਯੂਸ਼ੀ ਨੇ ਪਹਿਲਾ, ਇਸ਼ਕਾ ਨੇ ਦੂਜਾ, ਕਬੱਡੀ ਦੀ ਟੀਮ ਵਿੱਚ ਲੜਕਿਆਂ ਦੀ ਟੀਮ ਜੇਤੂ ਰਹੀ। ਸੱਤਵੀਂ ਜਮਾਤ ਦੀ ਖੋ-ਖੋ ਵਿੱਚ ਲੜਕਿਆਂ ਦੀ ਟੀਮ ਜੇਤੂ ਰਹੀ।
ਮਾਪਿਆਂ ਦੀ ਨਿੰਬੂ ਦੌੜ ਸਤੀਸ਼ ਨੇ ਜਿੱਤੀ
ਮਾਪਿਆਂ ਦੀ ਨਿੰਬੂ ਦੌੜ ਵਿੱਚ ਸਤੀਸ਼ ਨੇ ਪਹਿਲਾ, ਮਾਵਾਂ ਦੀ ਬੁੱਕ ਦੌੜ ਵਿੱਚ ਪੂਜਾ ਨੇ ਪਹਿਲਾ, ਸੁਨੀਤਾ ਨੇ ਦੂਜਾ, ਰਜਨੀ ਨੇ ਤੀਜਾ, ਯੋਗ ਐਕਟੀਵਿਟੀ ਵਿਚ ਕਰਮਜੀਤ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਸੌ ਮੀਟਰ ਦੌੜ ਵਿੱਚ ਜੰਨਤ ਅੱਵਲ
ਛੇਵੀਂ ਜਮਾਤ ਦੀ ਸੌ ਮੀਟਰ ਦੀ ਦੌੜ ਵਿੱਚ ਜੰਨਤ ਨੇ ਪਹਿਲਾ, ਗੀਤਾ ਨੇ ਦੂਜਾ ਪ੍ਰੀਤ ਨੇ ਤੀਜਾ, ਨੌਵੀਂ ਜਮਾਤ ਦੀ ਕਬੱਡੀ ਟੀਮ ਵਿੱਚ ਅਦਿੱਤਿਆ ਤੇ ਯੂਨਸ ਦੀ ਟੀਮ ਵਿੱਚੋਂ ਯੂਨਸ ਦੀ ਟੀਮ ਜੇਤੂ ਰਹੀ। ਦਸਵੀਂ ਬੀ ਜਮਾਤ ਦੀ ਟੈਗ ਆਫ ਵਾਰ ਵਿੱਚ ਹਰਮਨ ਦੀ ਟੀਮ ਜੇਤੂ ਰਹੀ। ਨੌਵੀਂ ਜਮਾਤ ਦੀ ਟੈਗ ਆਫ ਵਾਰ ਮਿਤਾਲੀ ਦੀ ਟੀਮ ਜੇਤੂ ਰਹੀ। ਦਸਵੀਂ ਦੀ ਖੋ-ਖੋ ਟੀਮ ਵਿਚ ਜਗਦੀਪ ਦੀ ਟੀਮ ਪਹਿਲੇ ਸਥਾਨ ’ਤੇ ਰਹੀ। ਬੈਡਮਿੰਟਨ ਵਿੱਚ ਨਿਸ਼ਾ ਤੇ ਦਿਵਿਆ ਦੀ ਟੀਮ ਨੇ ਜਿੱਤ ਹਾਸਲ ਕੀਤੀ।