ਪੱਤਰ ਪ੍ਰੇਰਕ
ਫਰੀਦਾਬਾਦ, 11 ਅਕਤੂਬਰ
ਹੁਨਰ ਵਿਕਾਸ ਅਤੇ ਉਦਯੋਗਕ ਸਿਖਲਾਈ ਵਿਭਾਗ ਹਰਿਆਣਾ ਦੇ ਹੁਕਮਾਂ ਅਨੁਸਾਰ ਸੂਬੇ ਵਿੱਚ ਸਥਿਤ ਸਾਰੀਆਂ ਸਰਕਾਰੀ ਆਈਟੀਆਈਜ਼ ਵਿੱਚ ਰੁਜ਼ਗਾਰ ਮੇਲੇ ਮੇਲੇ ਲਗਾਏ ਜਾ ਰਹੇ ਹਨ। ਇਸ ਸਬੰਧੀ 16 ਅਕਤੂਬਰ 2024 ਨੂੰ ਸਰਕਾਰੀ ਉਦਯੋਗਕ ਸਿਖਲਾਈ ਸੰਸਥਾ ਫਰੀਦਾਬਾਦ ਵਿੱਚ ਰੁਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਡੀਸੀ ਨੇ ਦੱਸਿਆ ਕਿ ਮੇਲੇ ਵਿੱਚ ਫਰੀਦਾਬਾਦ ਅਤੇ ਪਲਵਲ ਦੇ ਉਦਯੋਗਿਕ ਖੇਤਰਾਂ ਦੇ ਵੱਖ-ਵੱਖ ਉਦਯੋਗਾਂ ਵੱਲੋਂ ਭਾਗ ਲਿਆ ਜਾ ਰਿਹਾ ਹੈ। ਵੱਖ-ਵੱਖ ਉਦਯੋਗਾਂ ਨੇ ਆਪਣੀਆਂ ਮੰਗਾਂ ਆਈਟੀਆਈ ਫਰੀਦਾਬਾਦ ਦੇ ਅਪ੍ਰੈਂਟਿਸਸ਼ਿਪ ਅਤੇ ਪਲੇਸਮੈਂਟ ਸੈੱਲ ਨੂੰ ਸੌਂਪੀਆਂ ਹਨ। ਆਈਟੀਆਈ ਫਰੀਦਾਬਾਦ ਦੇ ਪ੍ਰਿੰਸੀਪਲ ਭਗਤ ਸਿੰਘ ਨੇ ਦੱਸਿਆ ਕਿ ਇੱਛੁਕ ਉਮੀਦਵਾਰ 16 ਅਕਤੂਬਰ ਨੂੰ ਸਵੇਰੇ 9:00 ਵਜੇ ਆਈਟੀਆਈ ਫਰੀਦਾਬਾਦ ਵਿਖੇ ਸੰਪਰਕ ਕਰ ਸਕਦੇ ਹਨ।