ਅੰਬਾਲਾ, 18 ਸਤੰਬਰ
ਪੁਲੀਸ ਨੇ ਗਲਤ ਰਿਪੋਰਟ ਪ੍ਰਕਾਸ਼ਿਤ ਕਰਨ ਦੇ ਮਾਮਲੇ ਵਿੱਚ ਦੈਨਿਕ ਭਾਸਕਰ ਦੇ ਪੱਤਰਕਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਦੂਜੇ ਪਾਸੇ ਵਿਰੋਧੀ ਧਿਰ ਨੇ ਹਰਿਆਣਾ ਸਰਕਾਰ ਨੂੰ ਘੇਰਦਿਆਂ ਇਸ ਨੂੰ ਲੋਕਤੰਤਰ ਦੇ ਚੌਥੇ ਥੰਮ੍ਹ ਦੀ ਆਜ਼ਾਦੀ ’ਤੇ ਹਮਲਾ ਕਰਾਰ ਦਿੱਤਾ ਹੈ। ਪੁਲੀਸ ਨੇ ਪੱਤਰਕਾਰ ਸੁਨੀਲ ਬਰਾੜ ਤੇ ਸਮਾਚਾਰ ਸੰਪਾਦਕ ਸੰਦੀਪ ਸ਼ਰਮਾ ’ਤੇ ਵੀਰਵਾਰ ਨੂੰ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਸੀ। ਪੰਜਾਬ ਪੁਲੀਸ ਨੇ ਟਿਫਨ ਬੰਬ ਮਾਮਲੇ ਵਿਚ ਸ਼ੱਕੀ ਅਤਿਵਾਦੀ ਨੂੰ ਅੰਬਾਲਾ ਦੇ ਮਰਦੋਂ ਸਾਹਿਬ ਤੋਂ ਗ੍ਰਿਫ਼ਤਾਰ ਕੀਤਾ ਸੀ ਜਦਕਿ ਦੈਨਿਕ ਭਾਸਕਰ ਨੇ ਅਗਲੇ ਦਿਨ ਖਬਰ ਪ੍ਰਕਾਸ਼ਿਤ ਕੀਤੀ ਕਿ ਪੁਲੀਸ ਨੇ ਅਤਿਵਾਦੀ ਨੂੰ ਅੰਬਾਲਾ ਕੈਂਟ ਦੇ ਆਈਓਸੀ ਡਿਪੂੂ ਕੋਲੋਂ ਕਾਬੂ ਕੀਤਾ ਹੈ।