ਚੰਡੀਗੜ੍ਹ, 25 ਅਕਤੂਬਰ
ਤਿੰਨ ਵਾਰ ਵਿਧਾਇਕ ਰਹੇ ਹਰਵਿੰਦਰ ਕਲਿਆਣ ਸ਼ੁੱਕਰਵਾਰ ਨੂੰ ਸਰਬਸੰਮਤੀ ਨਾਲ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਚੁਣੇ ਗਏ ਹਨ। ਉਨ੍ਹਾਂ ਦੇ ਨਾਂ ਦੀ ਤਜਵੀਜ਼ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰੱਖੀ ਸੀ ਅਤੇ ਮੰਤਰੀ ਰਣਬੀਰ ਗੰਗਵਾ ਨੇ ਸਮਰਥਨ ਕੀਤਾ। ਕੋਈ ਹੋਬ ਉਮੀਦਵਾਰ ਨਾ ਹੋਣ ’ਤੇ ਪ੍ਰੋ-ਟੈਮ ਸਪੀਕਰ ਰਭੁਵੀਰ ਕਾਦਿਆਨ ਨੇ ਕਲਿਆਣ ਨੂੰ ਸਪੀਕਰ ਚੁਣੇ ਜਾਣ ਦਾ ਐਲਾਨ ਕੀਤਾ। ਹਰਵਿੰਦਰ ਕਲਿਆਣ ਵਿਧਾਨ ਸਭਾ ਹਲਕਾ ਘਰੌਂਡਾ ਤੋਂ ਵਿਧਾਇਕ ਹਨ। ਆਈਏਐੱਨਐੱਸ