ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਰਕਾਰੀ-ਏਡਿਡ ਅਤੇ ਸੈਲਫ-ਫਾਇਨਾਂਸ ਕਾਲਜਾਂ ਦੇ ਅੰਡਰਗ੍ਰੈਜੂਏਟ ਕੋਰਸਾਂ ਵਿੱਚ ਦਾਖ਼ਲੇ ਲਈ ਆਨਲਾਈਨ ਪਲੇਟਫਾਰਮ ਲਾਂਚ ਕੀਤਾ ਹੈ। ਇਸ ਜ਼ਰੀਏ ਹੁਣ ਵਿਦਿਆਰਥੀ ਘਰਾਂ ਵਿੱਚ ਬੈਠੇ ਹੀ ਸਾਰੀ ਦਾਖ਼ਲਾ ਪ੍ਰਕਿਰਿਆ ਪੂਰੀ ਕਰ ਸਕਣਗੇ। ਖੱਟਰ ਨੇ ਵੱਟਸਐੱਪ ਚੈਟਬੋਟ ‘ਆਪਕਾ ਮਿੱਤਰ’ ਵੀ ਲਾਂਚ ਕੀਤਾ ਹੈ, ਜੋ ਵਿਦਿਆਰਥੀਆਂ ਦੇ ਦਾਖ਼ਲੇ ਸਬੰਧੀ ਸਵਾਲਾਂ ਦਾ ਜਵਾਬ ਦੇਵੇਗਾ। ਵਿਦਿਆਰਥੀਆਂ ਨੂੰ ਵੱਟਸਐਪ ਚੈਟਬੋਟ ਨੰਬਰ 7419444449 ’ਤੇ ਸੁਨੇਹਾ ਭੇਜਣਾ ਪਵੇਗਾ।
-ਆਈਏਐੱਨਐੱਸ