ਪੱਤਰ ਪ੍ਰੇਰਕ
ਯਮੁਨਾਨਗਰ, 11 ਸਤੰਬਰ
ਹਰਿਆਣਾ ਅਤੇ ਪੰਜਾਬ ਹਾਈ ਕੋਰਟ ਦੇ ਜੱਜ ਰਾਜੀਵ ਸ਼ਰਮਾ ਨੇ ਯਮੁਨਾਨਗਰ ਵਿੱਚ 4 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਜੁਡੀਸ਼ਲ ਕੰਪਲੈਕਸ ਦਾ ਚੰਡੀਗੜ੍ਹ ਤੋਂ ਵੀਡੀਓ ਕਾਨਫਰੰਸ ਰਾਹੀਂ ਨੀਂਹ ਪੱਥਰ ਰੱਖਿਆ । ਇਸ ਮੌਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਜੱਜ ਅਤੇ ਯਮੁਨਾਨਗਰ ਸੈਸ਼ਨ ਡਿਵੀਜ਼ਨ ਦੀ ਪ੍ਰਸ਼ਾਸਨਿਕ ਜੱਜ ਨਿਰਮਲਜੀਤ ਕੌਰ, ਹਰਿਆਣਾ ਰਾਜ ਕਾਨੂੰਨੀ ਸੇਵਾਵਾਂ ਦੇ ਮੈਂਬਰ ਸਚਿਵ ਅਤੇ ਪੰਚਕੂਲਾ ਦੇ ਸੈਸ਼ਨ ਜੱਜ ਪ੍ਰਮੋਦ ਗੋਇਲ, ਸੰਯੁਕਤ ਮੈਂਬਰ ਸੁਕਦਾ ਪ੍ਰੀਤਮ, ਜ਼ਿਲ੍ਹਾ ਸੈਸ਼ਨ ਜੱਜ ਦੀਪਲ ਅੱਗਰਵਾਲ, ਡੀਸੀ ਮੁਕੁਲ ਕੁਮਾਰ, ਸੀਜੇਐੱਮ ਦਾਨਿਸ਼ ਗੁਪਤਾ, ਬਾਰ ਐਸੋਸੀਏਸ਼ਨ ਦੇ ਪਧਾਨ ਬਲਵਿੰਦਰ ਕੁਮਾਰ ਸੈਣੀ, ਬਿਲਾਸਪੁਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੁਲ ਬੰਸਲ ਅਤੇ ਹੋਰ ਅਧਿਕਾਰੀ ਮੌਜੂਦ ਸਨ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਦੇ ਪ੍ਰਧਾਨ ਦੀਪਕ ਅਗਰਵਾਲ ਨੇ ਕਿਹਾ ਕਿ ਇਹ ਦੋ ਮੰਜ਼ਿਲ ਕੇਂਦਰ 15 ਮਹੀਨਿਆਂ ਵਿੱਚ ਬਣ ਕੇ ਤਿਆਰ ਹੋ ਜਾਵੇਗਾ। ਇਸ ਵਿੱਚ ਪ੍ਰਧਾਨ ਦਾ ਕਮਰਾ, ਲਾਇਬ੍ਰੇਰੀ, ਸਟੋਰ, ਕਾਨਫਰੰਸ ਹਾਲ, ਸਮਝੌਤਾ ਹਾਲ ਅਤੇ ਚੈਂਬਰ ਹੋਣਗੇ । ਇਸ ਕੇਂਦਰ ਵਿੱਚ ਲਿਫਟ ਦੀ ਸਹੂਲਤ ਵੀ ਹੋਵੇਗੀ ।