ਨਿੱਜੀ ਪੱਤਰ ਪ੍ਰੇਰਕ
ਸਿਰਸਾ, 18 ਮਾਰਚ
ਇਥੋਂ ਦੇ ਸਰਕੂਲਰ ਰੋਡ ਸਥਿਤ ਐੱਲਆਈਸੀ ਦੇ ਦਫ਼ਤਰ ਬਾਹਰ ਮੁਲਾਜ਼ਮਾਂ ਨੇ ਅੱਜ ਨਿੱਜੀਕਾਰਨ ਖ਼ਿਲਾਫ਼ ਹੜਤਾਲ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਧਰਨਾ ਦਿੱਤਾ। ਧਰਨੇ ’ਤੇ ਬੈਠੇ ਐੱਲਆਈਸੀ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਇੰਸ਼ੋਰੈਂਸ ਮੁਲਾਜ਼ਮ ਯੂਨੀਅਨ ਉੱਤਰੀ ਜ਼ੋਨ ਦੇ ਪ੍ਰਧਾਨ ਭਾਰਤ ਭੂਸ਼ਨ ਨੇ ਕਿਹਾ ਕਿ ਸਰਕਾਰ ਬੈਂਕਾਂ ਅਤੇ ਐੱਲਆਈਸੀ ਦੇ ਨਿੱਜੀਕਾਰਨ ਦਾ ਫ਼ੈਸਲਾ ਕਰ ਰਹੀ ਹੈ, ਜਿਸ ਦਾ ਮੁਲਾਜ਼ਮ ਵਿਰੋਧ ਕਰਦੇ ਹਨ। ਐੱਲਆਈਸੀ ਨੂੰ ਕਿਸੇ ਵੀ ਸੂਰਤ ’ਚ ਨਿੱਜੀ ਹੱਥਾਂ ’ਚ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸੰਘਰਸ਼ ਹੋਰ ਤਿੱਖਾ ਕਰਨਗੇ।