ਫਰੀਦਾਬਾਦ: ਇਥੇ ਰਾਸ਼ਨ ਡਿਪੂਆਂ ਵਿੱਚ ਖੁਰਾਕੀ ਵਸਤਾਂ ਦੀ ਵੰਡ ਵਿੱਚ ਤਰੁੱਟੀਆਂ ਦੇ ਆਧਾਰ ’ਤੇ ਐੱਨਆਈਟੀ ਸੈਂਟਰ ਦੇ 2 ਡਿੱਪੂ ਹੋਲਡਰਾਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਗਏ ਹਨ। ਇਸੇ ਲੜੀ ਤਹਿਤ ਪੁਰਾਣੇ ਫਰੀਦਾਬਾਦ ਕੇਂਦਰ ਦੇ 4 ਡਿੱਪੂ ਹੋਲਡਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। 5 ਡਿਪੂ ਹੋਲਡਰਾਂ ਦੀ ਸਾਰੀ ਜ਼ਮਾਨਤ ਜ਼ਬਤ ਕਰ ਲਈ ਗਈ ਹੈ। ਡਿਪਟੀ ਕਮਿਸ਼ਨਰ ਜਤਿੰਦਰ ਯਾਦਵ ਨੇ ਦੱਸਿਆ ਕਿ ਖੁਰਾਕ ਤੇ ਸਪਲਾਈ ਹਰਿਆਣਾ ਡਾਇਰੈਕਟੋਰੇਟ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਕੰਟਰੋਲਰ ਵਿੰਸ਼ੇਲ ਸਹਿਰਾਵਤ ਨੇ ਡਿੱਪੂਆਂ ’ਤੇ ਫਰਵਰੀ ਵਿੱਚ ਚੈਕਿੰਗ ਮੁਹਿੰਮ ਚਲਾਈ। ਜ਼ਿਲ੍ਹਾ ਕੰਟਰੋਲਰ ਨੇ ਸਬੰਧਤ ਫੀਲਡ ਸਟਾਫ਼ ਨਾਲ ਮਿਲ ਕੇ ਡਿਪੂਆਂ ਦੀ ਰਾਸ਼ਨ ਵੰਡ ਦੀ ਚੈਕਿੰਗ ਕੀਤੀ ਤਾਂ ਜਾਂਚ ਦੌਰਾਨ ਪਾਈਆਂ ਗਈਆਂ ਤਰੁੱਟੀਆਂ ਦੇ ਆਧਾਰ ’ਤੇ ਐੱਨਆਈਟੀ ਸੈਂਟਰ ਦੇ 2 ਡਿੱਪੂ ਹੋਲਡਰਾਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਗਏ। ਇਸੇ ਲੜੀ ਤਹਿਤ ਪੁਰਾਣੇ ਫਰੀਦਾਬਾਦ ਕੇਂਦਰ ਦੇ 4 ਡਿੱਪੂ ਹੋਲਡਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਨਾਲ ਹੀ 5 ਡਿੱਪੂ ਹੋਲਡਰਾਂ ਦੀ ਸਾਰੀ ਜ਼ਮਾਨਤ ਜ਼ਬਤ ਕਰ ਲਈ ਗਈ ਹੈ। ਜ਼ਿਲ੍ਹਾ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਕੰਟਰੋਲਰ ਵਿਨਸ਼ੇਲ ਸਹਿਰਾਵਤ ਨੇ ਦੱਸਿਆ ਕਿ ਚੈਕਿੰਗ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰਹੇਗੀ। -ਪੱਤਰ ਪ੍ਰੇਰਕ