ਅੰਬਾਲਾ: ਲੈਫ਼ਟੀਨੈਂਟ ਜਨਰਲ ਰਾਜੇਸ਼ ਪੁਸ਼ਕਰ ਨੇ ਅੰਬਾਲਾ ਕੈਂਟ ਆਧਾਰਤ ਫ਼ੌਜ ਦੀ ਵੱਕਾਰੀ ਖੜਗਾ ਕੋਰ ਦੇ ਜਨਰਲ ਆਫੀਸਰ ਕਮਾਂਡਿੰਗ ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ ਇੱਕ ਬਕਤਰਬੰਦ ਕੋਰ ਅਫਸਰ ਹਨ ਜਿਨ੍ਹਾਂ ਨੂੰ ਅਪਰੇਸ਼ਨਲ ਅਤੇ ਨਾਨ-ਅਪਰੇਸ਼ਨਲ ਖੇਤਰਾਂ ਵਿੱਚ ਕਮਾਂਡ, ਸਟਾਫ ਅਤੇ ਨਿਰਦੇਸ਼ਕ ਨਿਯੁਕਤੀਆਂ ਦਾ ਵਿਸ਼ਾਲ ਤਜਰਬਾ ਹੈ। ਅੱਜ ਇੱਥੇ ਖੜਗਾ ਕੋਰ ਦੀ ਕਮਾਨ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਖੜਗਾ ਕੋਰ ਜੰਗੀ ਯਾਦਗਾਰ ‘ਵਿਜੈ ਸਮਾਰਕ’ ਦਾ ਦੌਰਾ ਕੀਤਾ ਅਤੇ ਡਿਊਟੀ ਦੌਰਾਨ ਆਪਣੇ ਫ਼ਰਜ਼ ਦੀ ਪਾਲਣਾ ਕਰਦਿਆਂ ਸਰਵ ਉੱਚ ਕੁਰਬਾਨੀ ਦੇਣ ਵਾਲੇ ਕੋਰ ਦੇ ਬਹਾਦਰ ਸਿਪਾਹੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। -ਨਿੱਜੀ ਪੱਤਰ ਪ੍ਰੇਰਕ