ਪੰਚਕੂਲਾ (ਪੀਪੀ ਵਰਮਾ):
ਸਥਾਨਕ ਇੰਦਰਧਨੁਸ਼ ਕੰਪਲੈਕਸ ਵਿੱਚ ਲੱਗੇ ਪੁਸਤਕ ਮੇਲੇ ਵਿੱਚ ਅੱਜ ਹਰਿਆਣਾ ਦੇ ਟ੍ਰਾਂਸਪੋਰਟ ਅਤੇ ਊਰਜਾ ਮੰਤਰੀ ਅਨਿਲ ਵਿਜ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਕਿਤਾਬਾਂ ਮਨੁੱਖ ਦੀਆਂ ਸੱਚੀਆਂ ਦੋਸਤ ਹੁੰਦੀਆਂ ਹਨ। ਪੁਸਤਕਾਂ ਮਨੁੱਖੀ ਸੁਫ਼ਨਿਆਂ ਨੂੰ ਖੰਭ ਲਗਾਉਂਦੀਆਂ ਹਨ। ਪੁਸਤਕਾਂ ਪੜ੍ਹਨ ਨਾਲ ਮਨੁੱਖ ਨੂੰ ਅਦਰਸ਼ ਜੀਵਨ ਦੀ ਪ੍ਰੇਰਨਾ ਮਿਲਦੀ ਹੈ। ਪੁਸਤਕਾਂ ਸਮਾਜ ਸੁਧਾਰ ਦਾ ਕੰਮ ਕਰਦੀਆਂ ਹਨ। ਇਸ ਮੌਕੇ ਤੇ ਲੇਖਕ ਅਨੀਸ ਆਜ਼ਮੀ ਨੇ ਗਾਲਿਬ ਦੇ ਖਤਾਂ ਦੀ ਪੇਸ਼ਕਾਰੀ ਕੀਤੀ। ਇਸੇ ਦੌਰਾਨ ਰੇਸ਼ਮਾ ਫਾਰੂਕੀ ਨੇ ਗ਼ਾਲਿਬ ਦੀਆਂ ਚਿੱਠੀਆਂ ਪੇਸ਼ ਕੀਤੀਆਂ। ਸਮਾਰੋਹ ਦੀ ਪ੍ਰਧਾਨਗੀ ਆਈਏਐੱਸ ਅਧਿਕਾਰੀ ਪੀਕੇ ਦਾਸ ਨੇ ਕੀਤੀ।