ਗੁਰੂਗਰਾਮ, 20 ਅਪਰੈਲ
ਦਿੱਲੀ ਸਰਕਾਰ ਵਲੋਂ ਛੇ ਦਿਨਾ ਲੌਕਡਾਊਨ ਲਾਉਣ ਦੇ ਐਲਾਨ ਤੋਂ ਬਾਅਦ ਇਥੋਂ ਦੇ ਬੱਸ ਅੱਡੇ ਤੇ ਰੇਲਵੇ ਸਟੇਸ਼ਨ ਪਰਵਾਸੀਆਂ ਨਾਲ ਭਰ ਗਏ ਹਨ। ਪਰਵਾਸੀਆਂ ਵਿਚ ਡਰ ਵਧ ਗਿਆ ਹੈ ਕਿ ਕਿਤੇ ਇਹ ਲੌਕਡਾਊਨ ਲੰਬਾ ਨਾ ਹੋ ਜਾਵੇ ਤੇ ਜਨਤਕ ਟਰਾਂਸਪੋਰਟ ਸਿਸਟਮ ਬੰਦ ਹੋਣ ਕਾਰਨ ਪਿਤਰੀ ਰਾਜਾਂ ਨੂੰ ਪਰਤਣ ਲਈ ਉਨ੍ਹਾਂ ਨੂੰ ਹਜ਼ਾਰਾਂ ਕਿਲੋਮੀਟਰ ਤੁਰਨਾ ਨਾ ਪਵੇ। ਇਸ ਕਰ ਕੇ ਬੱਸ ਸਟੈਂਡਾਂ ’ਤੇ ਸਾਰੇ ਪਾਸੇ ਪਰਵਾਸੀਆਂ ਦੀਆਂ ਕਤਾਰਾਂ ਨਜ਼ਰ ਆ ਰਹੀਆਂ ਹਨ। -ਪੀਟੀਆਈ