ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 5 ਨਵੰਬਰ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 13 ਨਵੰਬਰ ਨੂੰ ਸਜਾਏ ਜਾ ਰਹੇ ਨਗਰ ਕੀਰਤਨ ਦੀਆਂ ਤਿਆਰੀਆਂ ਬਾਰੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਚ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਮੀਟਿੰਗ ਕੀਤੀ। ਬੈਠਕ ਦੀ ਪ੍ਰਧਾਨਗੀ ਕਰਦਿਆਂ ਨੌਜਵਾਨ ਸੇਵਕ ਸਭਾ ਦੇ ਬੁਲਾਰੇ ਭਗਵੰਤ ਸਿੰਘ ਖਾਲਸਾ ਨੇ ਨਗਰ ਕੀਰਤਨ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ 13 ਨਵੰਬਰ ਨੂੰ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਵੇਰੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਤੋਂ ਨਗਰ ਕੀਰਤਨ ਸਜਾਇਆ ਜਾਏਗਾ, ਜੋ ਲਵ ਕੁਸ਼ ਨਗਰ, ਡਾਕਟਰ ਬੰਸਲ ਚੌਕ, ਦੇਵੀ ਮੰਦਿਰ ਚੌਕ, ਸਬਜ਼ੀ ਮੰਡੀ, ਜਗਦੀਸ਼ ਮਾਰਗ, ਸਟੇਟ ਬੈਂਕ ਆਫ ਇੰਡਿਆ, ਪ੍ਰਤਾਪ ਮੰਡੀ ਚੌਕ ਅਤੇ ਬਰਾੜਾ ਰੋਡ ਤੋਂ ਕੁਟੀਆਂ ਚੌਕ ਤੋਂ ਹੁੰਦਾ ਹੋਇਆ ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਪੁੱਜੇਗਾ। ਜਿਥੇ ਕਾਰ ਸੇਵਾ ਵਾਲੇ ਬਾਬਾ ਗੁਰਮੀਤ ਸਿੰਘ ਡੇਰਾ ਕਾਰ ਸੇਵਾ ਜੀ ਵਲੋਂ ਸੰਗਤ ਲਈ ਲੰਗਰ ਤੇ ਚਾਹ ਦੇ ਪ੍ਰਬੰਧ ਹੋਣਗੇ।
ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਵਲੋਂ ਨਗਰ ਕੀਰਤਨ ਦੇ ਸੁਆਗਤ ਲਈ ਸੁੰਦਰ ਗੇਟ ਤੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਇਸ ਮੌਕੇ ਕੁਲਵੰਤ ਸਿੰਘ ਚਾਵਲਾ, ਇੰਦਰਜੀਤ ਸਿੰਘ ਵਕੀਲ, ਮਹਿੰਤਰ ਜੀਤ ਸਿੰਘ ਅਕਾਲੀ, ਨਰਿੰਦਰ ਸਿੰਘ ਭਿੰਡਰ, ਕਸ਼ਮੀਰ ਸਿੰਘ, ਸੁਖਚੈਨ ਸਿੰਘ, ਨਿਰੰਜਨ ਸਿੰਘ ਸੇਤੀਆ, ਜਗਦੇਵ ਸਿੰਘ ਗਾਬਾ, ਹਰਜੀਤ ਸਿੰਘ, ਹਰਦੇਵ ਸਿੰਘ, ਕਵਲਜੀਤ ਸਿੰਘ, ਦੀਪਕ ਪੰਨੂ ਤੇ ਮਲਕਿੰਦਰ ਸਿੰਘ ਆਦਿ ਮੌਜੂਦ ਸਨ।