ਪੱਤਰ ਪ੍ਰੇਰਕ
ਫਰੀਦਾਬਾਦ,13 ਮਾਰਚ
ਡੀਏਵੀ ਕਾਲਜ ਦੀ ਐਲੂਮਨੀ ਐਸੋਸੀਏਸ਼ਨ ਨੇ ਜ਼ੂਮ ਪਲੇਟਫਾਰਮ ’ਤੇ ਇਕ ਅਲੂਮਨੀ ਮੀਟ ਕਰਵਾਈ ਗਈ ਤੇ ਕਾਲਜ ਦੇ ਪੁਰਾਣੇ ਪਾਸ ਆਊਟ ਗਰੈਜੂਏਟ ਤੇ ਪੀਜੀ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਸਹਾਇਕ ਪ੍ਰੋਫੈਸਰ ਰੇਖਾ ਸ਼ਰਮਾ ਨੇ ਸਰਸਵਤੀ ਵੰਦਨਾ ਗਾ ਕੇ ਕੀਤੀ। ਕਾਲਜ ਦੀ ਪ੍ਰਿੰਸੀਪਲ ਡਾ. ਸਵਿਤਾ ਭਗਤ ਨੇ ਕਿਹਾ ਕਿ ਅਜਿਹੇ ਵਿਦਿਆਰਥੀ ਯੂਨੀਅਨ ਦੇ ਸਮਾਗਮ ਕਾਲਜ ਨੂੰ ਸਾਡੇ ਬੱਚਿਆਂ ਨਾਲ ਜੋੜਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਸਾਬਕਾ ਵਿਦਿਆਰਥੀ ਜੋ ਅੱਜ ਕਾਬਲ ਹਨ ਵਿਦਿਆਰਥੀਆਂ ਦੇ ਵਿਕਾਸ ਵਿੱਚ ਉਹ ਆਪਣਾ ਯੋਗਦਾਨ ਜੋ ਵੀ ਚਾਹੁੰਦੇ ਹਨ ਦੇ ਸਕਦੇ ਹਨ। ਇਸ ਸਮਾਰੋਹ ਦੇ ਮੁੱਖ ਮਹਿਮਾਨ ਪ੍ਰੋਫੈਸਰ ਦਵਿੰਦਰ ਸਿੰਘ ਸਨ ਜੋ ਪੰਜਾਬ ਯੂਨੀਵਰਸਿਟੀ ਵਿੱਚ ਕਾਨੂੰਨ ਵਿਭਾਗ ਦੇ ਪ੍ਰੋਫੈਸਰ ਹਨ ਤੇ ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ ਦੇ ਸਕੱਤਰ ਵਜੋਂ ਸੇਵਾ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਉਸ ਨੇ ਇਸ ਕਾਲਜ ਵਿੱਚ ਆਪਣੀ ਸ਼ੁਰੂਆਤ ਕੀਤੀ ਹੈ ਅਤੇ ਉਹ ਇਸ ਕਾਲਜ ਦੇ ਯੋਗਦਾਨ ਨੂੰ ਆਪਣੀ ਜ਼ਿੰਦਗੀ ਵਿੱਚ ਸਰਵਉੱਤਮ ਮੰਨਦਾ ਹੈ। ਵਿਸ਼ੇਸ਼ ਮਹਿਮਾਨ ਡਾ. ਡੀਵੀ ਸੇਠੀ ਸਨ ਜੋ ਡੀਏਵੀ ਮੈਨੇਜਮੈਂਟ ਕਮੇਟੀ ਦੇ ਖਜ਼ਾਨਚੀ ਹਨ। ਉਨ੍ਹਾਂ ਕਿਹਾ ਕਿ ਕਾਲਜ ਦੇ ਸਾਬਕਾ ਵਿਦਿਆਰਥੀ ਕਾਲਜ ਦੇ ਬ੍ਰਾਂਡ ਅੰਬੈਸਡਰ ਹਨ ਤੇ ਸਾਡੇ ਕਾਲਜ ਦੇ ਬਹੁਤ ਸਾਰੇ ਵਿਦਿਆਰਥੀ ਬਹੁਤ ਉੱਚੇ ਸਥਾਨ ’ਤੇ ਪਹੁੰਚੇ ਹਨ ਤੇ ਇਹ ਕਾਲਜ ਲਈ ਮਾਣ ਵਾਲੀ ਗੱਲ ਹੈ ।