ਫਤਿਹਾਬਾਦ, 6 ਜੂਨ
ਇਥੇ ਦੇ ਦੋ ਕਿਸਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕਿਸਾਨ ਆਗੂਆਂ ਤੇ ਪ੍ਰਸ਼ਾਸਨ ਦਰਮਿਆਨ ਮੀਟਿੰਗ ਬੇਨਤੀਜਾ ਰਹੀ ਜਿਸ ਕਾਰਨ ਕਿਸਾਨ ਆਗੂਆਂ ਨੇ ਐਲਾਨ ਕੀਤਾ ਹੈ ਕਿ ਉਹ ਟੋਹਾਣਾ ਸਦਰ ਪੁਲੀਸ ਥਾਣੇ ਸਾਹਮਣੇ ਧਰਨਾ ਜਾਰੀ ਰੱਖਣਗੇ। ਇਸ ਤੋਂ ਪਹਿਲਾਂ ਪੁਲੀਸ ਤੇ ਪ੍ਰਸ਼ਾਸਨ ਦੋ ਕਿਸਾਨਾਂ ਦੀ ਰਿਹਾਈ ਲਈ ਰਜ਼ਾਮੰਦ ਨਹੀਂ ਹੋਇਆ ਜਿਸ ਕਾਰਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਐਲਾਨ ਕੀਤਾ ਕਿ ਜਦ ਤਕ ਕਿਸਾਨਾਂ ਦੀ ਰਿਹਾਈ ਨਹੀਂ ਹੁੰਦੀ ਉਹ ਪੁਲੀਸ ਸਟੇਸ਼ਨ ’ਤੇ ਧਰਨਾ ਜਾਰੀ ਰੱਖਣਗੇ। ਇਸ ਤੋਂ ਪਹਿਲਾਂ ਕਿਸਾਨਾਂ ਨੇ ਜੇਜੇਪੀ ਵਿਧਾਇਕ ਦੇਵਿੰਦਰ ਬਬਲੀ ਦਾ ਘਿਰਾਓ ਕੀਤਾ ਸੀ ਜਿਥੇ ਵਿਧਾਇਕ ਤੇ ਕਿਸਾਨਾਂ ਦੀ ਤਕਰਾਰ ਵਧ ਗਈ ਸੀ। ਇਸ ਤੋਂ ਬਾਅਦ ਪੁਲੀਸ ਨੇ ਦੋ ਕਿਸਾਨਾਂ ਖਿਲਾਫ ਕੇਸ ਦਰਜ ਕਰ ਲਿਆ ਸੀ।-ਏਜੰਸੀ