ਯਮੁਨਾਨਗਰ: ਹਰਿਆਣਾ ਦੇ ਪੰਚਾਇਤ ਅਤੇ ਪੁਰਾਤੱਤਵ ਮੰਤਰੀ ਦੇਵਿੰਦਰ ਸਿੰਘ ਬਬਲੀ ਨੇ ਚਨੇਟੀ ਪਿੰਡ ਵਿੱਚ ਬਣੇ ਬੌਧ ਸਤੂਪ, ਕਪਾਲ ਮੋਚਨ ਵਿੱਚ ਬਣੇ ਗੁਰੂ ਗੋਬਿੰਦ ਸਿੰਘ ਮਾਰਸ਼ਲ ਆਰਟ ਅਜਾਇਬ ਘਰ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਗੁਰੂਆਂ ਦੇ ਇਤਿਹਾਸ ਨਾਲ ਜੁੜੇ ਚਿੱਤਰ ਅਤੇ ਸ਼ਸਤਰ ਵੇਖੇ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੇ ਗੌਰਵਮਈ ਇਤਿਹਾਸ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਥਾਂ ’ਤੇ ਓਪਨ ਥੀਏਟਰ ਅਤੇ ਰੈਸਟ ਹਾਊਸ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਹੀ ਪਿੰਡ ਚਨੇਟੀ ਵਿੱਚ ਮਹਾਰਾਜ ਅਸ਼ੋਕ ਵੱਲੋਂ ਬਣਾਏ ਸਤੂਪ ਬਹੁਤ ਹੀ ਇਤਿਹਾਸਕ ਹਨ। ਇਸ ਲਈ ਇਥੇ ਆਉਣ ਵਾਲੇ ਲੋਕਾਂ ਦੀ ਆਸਥਾ ਨੂੰ ਵੇਖਦਿਆਂ ਇੱਕ ਯਾਤਰੀ ਨਿਵਾਸ ਦਾ ਨਿਰਮਾਣ ਕੀਤਾ ਜਾਵੇਗਾ। -ਪੱਤਰ ਪ੍ਰੇਰਕ