ਪੱਤਰ ਪ੍ਰੇਰਕ
ਕਾਲਾਂਵਾਲੀ, 9 ਸਤੰਬਰ
ਖੇਤਰ ਦੇ ਪਿੰਡ ਘੁੱਕਿਆਂਵਾਲੀ ਦੀ ਇੱਕ ਵਿਆਹੁਤਾ ਲੜਕੀ ਸ਼ੱਕੀ ਹਾਲਤ ਵਿੱਚ ਲਾਪਤਾ ਹੋ ਗਈ ਹੈ| ਥਾਣਾ ਔਢਾਂ ਦੀ ਪੁਲੀਸ ਨੇ ਲੜਕੀ ਦੀ ਮਾਂ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ| ਔਢਾਂ ਦੇ ਥਾਣਾ ਮੁਖੀ ਕਰਨ ਸਿੰਘ ਅਨੁਸਾਰ ਲਾਪਤਾ ਲੜਕੀ ਦੀ ਮਾਂ ਨੇ ਦੱਸਿਆ ਕਿ ਉਸਦੀ ਲੜਕੀ ਜੋ ਕਿ ਵਿਆਹੀ ਹੋਈ ਹੈ, ਪਿਛਲੇ ਇਕ ਮਹੀਨੇ ਤੋਂ ਉਸਦੀ ਦੇਖਭਾਲ ਕਰਨ ਲਈ ਉਸ ਕੋਲ ਆਈ ਹੋਈ ਸੀ| ਜਿਸ ਨੂੰ ਬੀਤੇ ਦਿਨ ਉਸਦਾ ਜਵਾਈ ਲੈਣ ਆਇਆ ਸੀ| ਉਸਦੀ ਲੜਕੀ ਸਵੇਰੇ 11.30 ਵਜੇ ਬਿਊਟੀ ਪਾਰਲਰ ਦਾ ਕਹਿ ਕੇ ਘਰੋਂ ਨਿਕਲੀ, ਜੋ ਅੱਜ ਤੱਕ ਘਰ ਨਹੀਂ ਪਰਤੀ| ਉਨ੍ਹਾਂ ਬਿਊਟੀ ਪਾਰਲਰ ਨੂੰ ਪੁੱਛਿਆ ਤਾਂ ਉਹ ਉੱਥੇ ਵੀ ਨਹੀਂ ਗਈ| ਰਿਸ਼ਤੇਦਾਰੀਆਂ ਤੇ ਜਾਣ-ਪਛਾਣ ਵਾਲੇ ਲੋਕਾਂ ਤੋਂ ਪਤਾ ਕੀਤਾ ਪਰ ਉਸ ਦਾ ਕੋਈ ਸੁਰਾਗ ਨਹੀਂ ਲੱਗਾ|