ਪੀ.ਪੀ.ਵਰਮਾ
ਪੰਚਕੂਲਾ, 19 ਅਪਰੈਲ
ਕਾਂਗਰਸ ਦੇ ਕਾਲਕਾ ਇਲਾਕੇ ਤੋਂ ਵਿਧਾਇਕ ਪ੍ਰਦੀਪ ਚੌਧਰੀ ਨੂੰ ਹਿਮਾਚਲ ਪ੍ਰਦੇਸ਼ ਹਾਈਕੋਰਟ ਤੋਂ ਰਾਹਤ ਮਿਲ ਗਈ ਹੈ। ਹਾਈਕੋਰਟ ਨੇ ਪ੍ਰਦੀਪ ਚੌਧਰੀ ਨੂੰ ਸਟੇਅ ਦੇ ਦਿੱਤਾ ਹੈ। ਦੱਸ ਦਈਏ ਕਿ ਪ੍ਰਦੀਪ ਚੌਧਰੀ ਨੂੰ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਦੀ ਅਦਾਲਤ ਨੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ। ਇਸ ਖ਼ਿਲਾਫ਼ ਪ੍ਰਦੀਪ ਚੌਧਰੀ ਨੇ ਹਿਮਾਚਲ ਦੇ ਹਾਈਕੋਰਟ ਵਿੱਚ ਆਪਣੀ ਅਪੀਲ ਦਾਇਰ ਕੀਤੀ ਸੀ ਜਿਸ ਦੇ ਮੱਦੇਨਜ਼ਰ ਹਾਈ ਕੋਰਟ ਨੇ ਪ੍ਰਦੀਪ ਚੌਧਰੀ ਨੂੰ ਵੱਡੀ ਰਾਹਤ ਦਿੰਦਿਆਂ ਉਸ ਦੀ ਸਜ਼ਾ ’ਤੇ ਫਿਲਹਾਲ ਰੋਕ ਲਗਾ ਦਿੱਤੀ ਹੈ।