ਪੱਤਰ ਪ੍ਰੇਰਕ
ਰਤੀਆ, 10 ਦਸੰਬਰ
ਵਿਧਾਇਕ ਰਤੀਆ ਐਡਵੋਕੇਟ ਲਛਮਣ ਨਾਪਾ ਨੇ ਨਗਰ ਪਾਲਿਕਾ ਅਧਿਕਾਰੀਆਂ ਦੀ ਮੀਟਿੰਗ ਬੁਲਾ ਕੇ ਸ਼ਹਿਰ ਅੰਦਰ ਲੰਬੇ ਸਮੇਂ ਤੋਂ ਅਧੂਰੇ ਪਏ ਵਿਕਾਸ ਨੂੰ ਤੁਰੰਤ ਪੂਰੇ ਕਰਵਾਉਣ ਅਤੇ ਉਨ੍ਹਾਂ ਦੀ ਸਮੁੱਚੀ ਰਿਪੋਰਟ ਤਿਆਰ ਕਰਕੇ ਉਨ੍ਹਾਂ ਨੂੰ ਸੌਂਪਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਸਮੇਂ-ਸਮੇਂ ਨਾਲ ਉਚ ਗੁਣਵੱਤਾ ਦੀ ਸਮੱਗਰੀ ਵਰਤੀ ਜਾਵੇ ਅਤੇ ਜਾਂਚ ਲਈ ਸਮੱਗਰੀ ਲੈਬ ’ਚ ਭੇਜੀ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੱਲੋਂ ਇਸ ਖੇਤਰ ਦੀ ਤਰੱਕੀ ਅਤੇ ਖੁਸ਼ਹਾਲੀ ਵੱਲ ਵਿਸ਼ੇਸ਼ ਤੌਰ ’ਤੇ ਧਿਆਨ ਦਿੱਤਾ ਜਾ ਰਿਹਾ ਹੈ। ਇਸ ਲਈ ਜੇਕਰ ਵਿਕਾਸ ਕਾਰਜਾਂ ’ਚ ਕੁਤਾਹੀ ਪਾਈ ਗਈ ਤਾਂ ਅਧਿਕਾਰੀਆਂ ਨੂੰ ਤੁਰੰਤ ਤਲਬ ਕੀਤਾ ਜਾਵੇਗਾ। ਇਸ ਮੀਟਿੰਗ ’ਚ ਸਾਬਕਾ ਕੌਂਸਲਰ ਈਸ਼ਵਰ ਨਾਪਾ, ਨਗਰ ਪਾਲਿਕਾ ਦੇ ਸਕੱਤਰ ਪੰਕਜ, ਸੁਮੇਰ ਸਿੰਘ, ਸੰਦੀਪ ਕਾਜਲ, ਮਨਜੀਤ ਕੌਰ, ਨਿੱਜੀ ਸਕੱਤਰ ਸ਼ਿਵ ਦਿਆਲ, ਅਜੈ ਕੁਮਾਰ, ਬਬਲੂ ਕੰਬੋਜ, ਸੁਖਵਿੰਦਰ ਵਿਨਾਇਕ, ਰਾਜੂ ਲਾਲੀ ਆਦਿ ਹੋਰ ਹਾਜ਼ਰ ਸਨ।