ਪੱਤਰ ਪ੍ਰੇਰਕ
ਫਰੀਦਾਬਾਦ, 6 ਮਈ
ਡੀਏਵੀ ਸ਼ਤਾਬਦੀ ਕਾਲਜ ਫਰੀਦਾਬਾਦ ਵਿੱਚ ‘ਥੀਏਟਰ ਦੀ ਬਾਤ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਪ੍ਰਸਿੱਧ ਥੀਏਟਰ ਕਲਾਕਾਰ ਰਾਜੇਸ਼ ਅਤਰੇ ਨੇ ਇਸ ਪ੍ਰੋਗਰਾਮ ਦੇ ਮੁੱਖ ਬੁਲਾਰੇ ਅਤੇ ਮੁੱਖ ਮਹਿਮਾਨ ਵਜੋਂ ਵਿਦਿਆਰਥੀਆਂ ਨੂੰ ਰੰਗਮੰਚ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ ਤੇ ਰੰਗਮੰਚ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਦੱਸਿਆ। ਰਾਜੇਸ਼ ਅਤਰੇ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਥੀਏਟਰ ਕੀ ਹੁੰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੁੱਕੜ ਨਾਟਕ, ਮੋਨੋਐਕਟਿੰਗ, ਮਾਈਮ, ਸ਼ੈਡੋ ਆਰਟ, ਆਰਕੈਸਟਰਾ, ਲਾਈਟ ਐਂਡ ਸਾਊਂਡ ਆਦਿ ਰੰਗਮੰਚ ਦੇ ਆਧੁਨਿਕ ਰੂਪਾਂ ਬਾਰੇ ਵੀ ਦੱਸਿਆ। ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਭਰਤ ਮੁਨੀ ਇਸ ਸੰਸਾਰ ਦੇ ਪਹਿਲੇ ਨਾਟਕਕਾਰ ਸਨ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ. ਸਵਿਤਾ ਭਗਤ ਨੇ ਵੀ ਸੰਬੋਧਨ ਕੀਤਾ।