ਪੱਤਰ ਪ੍ਰੇਰਕ
ਕਾਲਾਂਵਾਲੀ, 4 ਜੁਲਾਈ
ਪਿੰਡ ਦੇਸੂ ਮਲਕਾਣਾ ਰੋਡ ’ਤੇ ਤਾਜ ਪੈਲੇਸ ਨੇੜੇ ਨਿੱਜੀ ਬੱਸ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ ’ਚ ਮੋਟਰਸਾਈਕਲ ਸਵਾਰ ਵਿਅਕਤੀ ਜ਼ਖ਼ਮੀ ਹੋ ਗਿਆ। ਉਸ ਨੂੰ ਸਹਾਰਾ ਕਲੱਬ ਦੀ ਐਂਬੂਲੈਂਸ ਦੀ ਮਦਦ ਨਾਲ ਕਾਲਾਂਵਾਲੀ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀ ਵਿਅਕਤੀ ਦੀ ਪਛਾਣ ਸੁਖਚੈਨ ਵਾਸੀ ਗੁਰਜੰਟ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਨਿੱਜੀ ਕੰਪਨੀ ਦੀ ਬੱਸ ਕਾਲਾਂਵਾਲੀ ਤੋਂ ਦੇਸੂ ਮਲਕਾਣਾ ਰਾਹੀਂ ਰਾਮਾਂ ਨੂੰ ਜਾ ਰਹੀ ਸੀ, ਤਾਜ ਪੈਲੇਸ ਨੇੜੇ ਜਦੋਂ ਡਰਾਈਵਰ ਨੇ ਸਵਾਰੀਆਂ ਨੂੰ ਉਤਾਰਨ ਲਈ ਬ੍ਰੇਕ ਲਗਾਈ ਤਾਂ ਬੱਸ ਦੇ ਪਿੱਛੇ ਆ ਰਹੇ ਗੁਰਜੰਟ ਸਿੰਘ ਦਾ ਮੋਟਰਸਾਈਕਲ ਬੱਸ ਨਾਲ ਟਕਰਾ ਗਿਆ। ਇਸ ਹਾਦਸੇ ’ਚ ਮੋਟਰਸਾਈਕਲ ਸਵਾਰ ਗੁਰਜੰਟ ਸਿੰਘ ਦੀ ਲੱਤ ਅਤੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ। ਸਹਾਰਾ ਕਲੱਬ ਦੀ ਐਂਬੂਲੈਂਸ ਰਾਹੀਂ ਉਸ ਨੂੰ ਕਾਲਾਂਵਾਲੀ ਦੇ ਸਰਕਾਰੀ ਹਸਪਤਾਲ ਪਹੁੰਚਾਇਆ।