ਨਿੱਜੀ ਪੱਤਰ ਪ੍ਰੇਰਕ
ਸਿਰਸਾ, 18 ਮਾਰਚ
ਭਾਵੇਂ ਸਰਕਾਰੀ ਖਰੀਦ ਪਹਿਲੀ ਅਪਰੈਲ ਤੋਂ ਸ਼ੁਰੂ ਹੋਣੀ ਹੈ ਪਰ ਮੰਡੀਆਂ ਵਿੱਚ ਸਰ੍ਹੋਂ ਦੀ ਅਮਦ ਸ਼ੁਰੂ ਹੋ ਗਈ ਹੈ। ਸਰ੍ਹੋਂ ਦੀ ਐੱਮਐੱਸਪੀ 4625 ਰੁਪਏ ਤੈਅ ਕੀਤੀ ਹੋਈ ਹੈ ਪਰ ਮੰਡੀਆਂ ਵਿੱਚ ਆ ਰਹੀ ਸਰ੍ਹੋਂ ਨਿੱਜੀ ਕੰਪਨੀਆਂ ਵੱਲੋਂ ਐਮਐੱਸਪੀ ਤੋਂ ਜ਼ਿਆਦਾ ਕੀਮਤ ’ਤੇ ਖਰੀਦੀ ਜਾ ਰਹੀ ਹੈ। ਮੰਡੀ ਵਿੱਚ ਸਰ੍ਹੋਂ ਲੈ ਕੇ ਆਏ ਕਿਸਾਨਾਂ ਨੇ ਦੱਸਿਆ ਕਿ ਮੰਡੀ ਵਿੱਚ ਸਰ੍ਹੋਂ ਐੱਮਐੱਸਪੀ ਤੋਂ ਜ਼ਿਆਦਾ ਭਾਅ ’ਤੇ ਵਿਕ ਰਹੀ ਹੈ। ਕਿਸਾਨਾਂ ਨੇ ਦੱਸਿਆ ਕਿ ਸਰ੍ਹੋਂ ਦਾ ਐੱਮਐੱਸਪੀ 4625 ਰੁਪਏ ਹੈ ਜਦੋਂ ਕਿ ਸੁੱਕੀ ਸਰ੍ਹੋਂ 5200 ਰੁਪਏ ਤੱਕ ਵਿੱਕ ਰਹੀ ਹੈ। ਮਾਰਕੀਟ ਕਮੇਟੀ ਦੇ ਸੈਕਟਰੀ ਵਿਕਾਸ ਸੇਤੀਆ ਨੇ ਦੱਸਿਆ ਹੈ ਕਿ ਮੰਡੀਆਂ ਵਿੱਚ ਜਿਣਸ ਦੀ ਖਰੀਦ ਦੇ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ।