ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 4 ਨਵੰਬਰ
ਸਮਾਜ ਸੇਵਾ ਕਾਰਜਾਂ ਵਿੱਚ ਨਰ ਨਰਾਇਣ ਸੇਵਾ ਸਮਿਤੀ ਨੇ ਲੋੜਵੰਦ 55 ਪਰਿਵਾਰਾਂ ਨੂੰ ਮਹੀਨਾ ਵਾਰ ਸ੍ਰੀ ਲਕਸ਼ਮੀ ਨਰਾਇਣ ਮੰਦਰ ਵਿਚ ਮੁਫਤ ਰਾਸ਼ਨ ਵੰਡਿਆ। ਸਮਿਤੀ ਦੇ ਸੰਸਥਾਪਕ ਮੁਨੀਸ਼ ਭਾਟੀਆ ਨੇ ਦੱਸਿਆ ਕਿ ਸਮਿਤੀ ਪਿਛਲੇ 14 ਸਾਲਾਂ ਚ ਸਮਾਜ ਸੇਵਾ ਦੇ ਕਾਰਜਾਂ ਵਿਚ ਜੁਟੀ ਹੋਈ ਹੈ ਤੇ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਤੋਂ ਇਲਾਵਾ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਤੇ ਗਰੀਬ ਤੇ ਹੋਣਹਾਰ ਵਿਦਿਆਰਥੀਆਂ ਦੀ ਪੜ੍ਹਾਈ ਲਈ ਮਦਦ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਸਭ ਕੁਝ ਮਹੀਨਾਵਾਰ ਡੋਨਰ ਮੈਂਬਰਾਂ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਰਿਹਾ ਹੈ। ਭਾਟੀਆ ਨੇ ਕਿਹਾ ਕਿ ਲੋੜਵੰਦ ਪਰਿਵਾਰਾਂ ਦੀ ਮਦਦ ਕਰਕੇ ਵੱਖਰਾ ਹੀ ਅਨੰਦ ਹੈ ਤੇ ਕਮੇਟੀ ਮੈਂਬਰ ਸਮਾਜ ਭਲਾਈ ਦੇ ਕਾਰਜਾਂ ਲਈ ਹਰ ਵੇਲੇ ਯਤਨਸ਼ੀਲ ਰਹਿੰਦੇ ਹਨ। ਇਸ ਮੌਕੇ ਮੰਦਰ ਦੇ ਸੰਚਾਲਕ ਅਚਾਰੀਆ ਕ੍ਰਿਸ਼ਨਾ ਭੱਟ, ਮੁਨੀਸ਼ ਭਾਟੀਆ, ਹਰੀਸ਼ ਵਿਰਮਾਨੀ, ਬਿੱਟੂ ਬੱਤਰਾ, ਵਿਨੋਦ ਸ਼ਰਮਾ, ਸਤਪਾਲ ਭਾਟੀਆ,ਸੁਸ਼ੀਲ ਠੁਕਰਾਲ, ਕਰਨੈਲ ਸਿੰਘ, ਪੰਕਜ ਮਿੱਤਲ,ਅਭਿਸ਼ੇਕ ਛਾਬੜਾ ਮੌਜੂਦ ਸਨ।