ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 9 ਮਾਰਚ
ਹੋਲੀ ਦੇ ਤਿਉਹਾਰ ਮੌਕੇ ਉੱਤਰ ਰੇਲਵੇ ਵੱਲੋਂ ਵਿਸ਼ੇਸ਼ ਰੇਲਗੱਡੀਆਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਦਰਜਨ (6 ਪੇਅਰ) ਦੇ ਕਰੀਬ ਗੱਡੀਆਂ ਅੰਬਾਲਾ ਹੋ ਕੇ ਜਾਣਗੀਆਂ। ਅੰਬਾਲਾ ਕੈਂਟ ਰੇਲਵੇ ਸਟੇਸ਼ਨ ਦੇ ਡਾਇਰੈਕਟਰ ਬੀਐੱਸ ਗਿੱਲ ਨੇ ਦੱਸਿਆ ਕਿ ਚਲਾਈਆਂ ਜਾਣ ਵਾਲੀਆਂ ਸਾਰੀਆਂ ਗੱਡੀਆਂ ਮੇਲ ਹਨ ਅਤੇ ਅਜੇ ਕੋਈ ਮੁਸਾਫ਼ਰ ਗੱਡੀ ਨਹੀਂ ਚੱਲੇਗੀ। ਅੰਬਾਲਾ ਹੋ ਕੇ ਜਾਣ ਵਾਲੀਆਂ ਗੱਡੀਆਂ ’ਚ ਅਨੰਦ ਵਿਹਾਰ ਤੋਂ ਊਧਮਪੁਰ ਗੱਡੀ ਨੰਬਰ 04053/54, ਨਵੀਂ ਦਿੱਲੀ ਤੋਂ ਊਧਮਪੁਰ 04071/72, ਬਨਾਰਸ ਤੋਂ ਸ੍ਰੀ ਗੰਗਾਨਗਰ 04529/30, ਪੀਐੱਨਬੀ ਤੋਂ ਅੰਮ੍ਰਿਤਸਰ 04517/18 ਅਤੇ ਬਨਮਨਖੀ ਤੋਂ ਅੰਮ੍ਰਿਤਸਰ 04077 ਸ਼ਾਮਲ ਹਨ।