ਗੂਹਲਾ ਚੀਕਾ (ਰਾਮ ਕੁਮਾਰ ਮਿੱਤਲ): ਗੂਹਲਾ ਦੇ ਵਿਧਾਇਕ ਈਸ਼ਵਰ ਸਿੰਘ ਦੇ ਚੀਕਾ ਨਿਵਾਸ ਦੇ ਗੁਆਂਢ ਵਿੱਚ ਰਹਿਣ ਵਾਲਾ ਇੱਕ ਰਾਇਸ ਮਿਲਰ ਕਰੋਨਾ ਪਾਜ਼ੇਟਿਵ ਪਾਇਆ ਗਿਆ। ਇਸ ਤਰ੍ਹਾਂ ਗੂਹਲਾ ਬਲਾਕ ਵਿੱਚ ਹੁਣ ਤੱਕ ਕਰੋਨਾ ਮਰੀਜ਼ਾਂ ਦੀ ਗਿਣਤੀ ਪੰਜ ਹੋ ਗਈ ਹੈ। ਅੱਜ ਚੀਕਾ ਦੀ ਹੁੱਡਾ ਕਲੋਨੀ ਨੰਬਰ 3 ਵਿੱਚ ਕਰੋਨਾ ਪਾਜ਼ੇਟਿਵ ਪਾਏ ਗਏ 51 ਸਾਲਾ ਰਾਇਸ ਮਿਲਰ ਦੀ ਦਿੱਲੀ, ਫਰੀਦਾਬਾਦ ਅਤੇ ਰਤੀਆ ਦੀ ਟਰੈਵਲ ਹਿਸਟਰੀ ਹੈ। ਐੱਸਐੱਮਓ ਗੂਹਲਾ ਪ੍ਰੀਤੀ ਸਿੰਗਲਾ ਦੇ ਅਨੁਸਾਰ ਕੁੱਝ ਸਰੀਰਕ ਸਮਸਿਆਵਾਂ ਕਾਰਨ ਇਹ ਵਿਅਕਤੀ ਚੈੱਕਅਪ ਲਈ ਗੂਹਲਾ ਸਰਕਾਰੀ ਹਸਪਤਾਲ ਆਇਆ ਸੀ। ਅੱਜ ਰਿਪੋਰਟ ਪਾਜ਼ੇਟਿਵ ਆਉਂਦਿਆਂ ਹੀ ਸਿਹਤ ਵਿਭਾਗ ਦਾ ਅਮਲਾ ਹੂੱਡਾ ਕਾਲੋਨੀ ਪਹੁੰਚ ਗਿਆ ਅਤੇ ਕੋਠੀ ਨੰਬਰ 10 ਅਤੇ ਉਸ ਦੇ ਦੋਵਾਂ ਪਾਸੇ ਦੀਆਂ ਦੋ ਕੋਠੀਆਂ ਨੂੰ ਮਿਲਾ ਕੇ ਕੰਟੇਨਮੈਂਟ ਜ਼ੋਨ ਬਣਾ ਦਿੱਤਾ। ਕਰੋਨਾ ਪਾਜ਼ੇਟਿਵ ਵਿਅਕਤੀ ਨੂੰ ਇਲਾਜ ਲਈ ਕੈਥਲ ਲਿਜਾਇਆ ਗਿਆ ਹੈ। ਪਰਿਵਾਰ ਦੇ ਬਾਕੀ 7 ਹੋਰ ਮੈਬਰਾਂ ਦੇ ਵੀ ਅੱਜ ਸੈਂਪਲ ਲਏ ਗਏ ਹਨ। ਇਸੇ ਤਰ੍ਹਾਂ ਚੀਕਾ ਦੀ ਹੁੱਡਾ ਕਾਲੋਨੀ ਨੰਬਰ 3 ਵਿੱਚ ਇੱਕ 51 ਸਾਲਾਂ ਵਿਅਕਤੀ ਕਰੋਨਾ ਪਾਜ਼ੇਟਿਵ ਪਾਇਆ ਗਿਆ। ਇਸ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਉਂਦੇ ਹੀ ਸਿਹਤ ਵਿਭਾਗ ਦੀ ਟੀਮ ਕਾਲੋਨੀ ਵਿੱਚ ਪਹੁੰਚੀ ਅਤੇ ਪਾਜ਼ੇਟਿਵ ਪਾਏ ਗਏ ਵਿਅਕਤੀ ਨੂੰ ਇਲਾਜ ਲਈ ਆਪਣੇ ਨਾਲ ਕੈਥਲ ਲੈ ਗਈ ਅਤੇ ਘਰ ਵਿੱਚ ਮੌਜੂਦ ਹੋਰ ਛੇ ਮੈਬਰਾਂ ਨੂੰ ਘਰ ਵਿੱਚ ਇਕਾਂਤਵਾਸ ਕਰ ਦਿੱਤਾ। ਐੱਸਐੱਮਓ ਗੂਹਲਾ ਡਾ. ਪ੍ਰੀਤੀ ਸਿੰਗਲਾ ਨੇ ਦੱਸਿਆ ਕਿ ਪਾਜ਼ੇਟਿਵ ਪਾਏ ਗਏ ਹੁੱਡਾ ਕਾਲੋਨੀ ਨਿਵਾਸੀ ਵਿਅਕਤੀ 29 ਜੂਨ ਨੂੰ ਦਿੱਲੀ ਵਿੱਚ ਆਪਣੇ ਕਿਸੇ ਰਿਸ਼ਤੇਦਾਰ ਕੋਲ ਗਿਆ ਸੀ। ਇਸ ਮਗਰੋਂ 12 ਜੁਲਾਈ ਨੂੰ ਉਹ ਫਤਿਹਾਬਾਅਦ ਅਤੇ ਹੋਰ ਥਾਵਾਂ ’ਤੇ ਵੀ ਗਿਆ ਸੀ। ਪਿਛਲੇ ਕੁੱਝ ਦਿਨਾਂ ਤੋਂ ਉਸ ਨੂੰ ਖੰਘ ਦੀ ਸ਼ਿਕਾਇਤ ਸੀ, ਜਿਸ ਕਾਰਨ ਵੀਰਵਾਰ ਨੂੰ ਉਸ ਨੇ ਗੂਹਲਾ ਹਸਪਤਾਲ ਵਿੱਚ ਆਪਣਾ ਸੈਂਪਲ ਦਿੱਤੇ ਸੀ, ਜਿਸ ਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ। ਹੁੱਡਾ ਕਾਲੋਨੀ ਨੰਬਰ 3 ਵਿੱਚ ਕੋਰੋਨਾ ਸੰਕਰਮਣ ਦਾ ਮਾਮਲਾ ਸਾਹਮਣੇ ਆਉਣ ਦੇ ਬਾਅਦ ਨਗਰਪਾਲਿਕਾ ਦੇ ਕਰਮਚਾਰੀਆਂ ਨੇ ਪੂਰੇ ਇਲਾਕੇ ਨੂੰ ਸੈਨੇਟਾਈਜ਼ ਕੀਤਾ। ਨਪਾ ਕਰਮਚਾਰੀਆਂ ਨੇ ਸੜਕ ਨੂੰ ਬੰਦ ਕਰ ਦਿੱਤਾ ਅਤੇ ਲੋਕਾਂ ਦੇ ਆਉਣ ਜਾਣ ’ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ।