ਪੱਤਰ ਪ੍ਰੇਰਕ
ਯਮੁਨਾਨਗਰ, 28 ਜੂਨ
ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਨੇ ਕਿਹਾ ਕਿ ਸਰਕਾਰ ਜ਼ਰੂਰੀ ਸੇਵਾਵਾਂ ਅਤੇ ਵਸਤਾਂ ਦੀ ਪੂਰਤੀ ਜਾਰੀ ਰਖੇਗੀ ਕਿਉਂਕਿ ਕਰੋਨਾ ਰਿਲੀਫ ਫੰਡ ਵਿੱਚ ਨਾਗਰਿਕ ਅਤੇ ਸਮਾਜ ਸੇਵੀ ਸੰਸਥਾਵਾਂ ਵੱਧ ਚੜ੍ਹ ਕੇ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਰਾਦੋਰ ਦੇ ਸਾਬਕਾ ਵਿਧਾਇਕ ਸ਼ਿਆਮ ਸਿੰਘ ਰਾਣਾ ਨੇ ਰਾਦੋਰ ਦੀਆਂ ਗ੍ਰਾਮ ਪੰਚਾਇਤਾਂ ਦੇ ਸਹਿਯੋਗ ਨਾਲ ਹਰਿਆਣਾ ਕਰੋਨਾ ਰਿਲੀਫ ਫੰਡ ਵਿੱਚ 75,400 ਰੁਪਏ ਦਾ ਚੈੱਕ ਸਰਪੰਚ ਕਰਮ ਸਿੰਘ ਪਿੰਡ ਨਾਚਰੌਨ, ਅਜੇ ਸਰਪੰਚ ਪਿੰਡ ਬੈਂਡੀ ਅਤੇ ਪਿੰਡ ਜੁੱਬਲ ਦੇ ਸਰਪੰਚ ਮਾਨ ਸਿੰਘ ਨਾਲ ਮਿਲ ਕੇ ਦਿੱਤਾ ਹੈ। ਇਸ ਮੌਕੇ ਭਾਜਪਾ ਆਗੂ ਨਿਸ਼ਚਲ ਚੌਧਰੀ, ਨਿਕੁੰਜ ਗਰਗ, ਭਾਜਪਾ ਦੇ ਮੀਡੀਆ ਇੰਚਾਰਜ ਕਪਿਲ ਮਨੀਸ਼ ਗਰਗ ਮੌਜੂਦ ਸਨ।