ਪੱਤਰ ਪ੍ਰੇਰਕ
ਯਮੁਨਾਨਗਰ, 10 ਜਨਵਰੀ
ਪਿੰਡ ਦਾਮਲਾ ਦੇ ਲਾਗੇ ਟਰੱਕ ਅਤੇ ਟਾਟਾ 407 ਵਿਚਾਲੇ ਹੋਈ ਆਮੋ ਸਾਹਮਣੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੋਤ ਹੋ ਗਈ ਜਦਕਿ ਦੋ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਪੇਹਵਾ ਦੇ ਪਿੰਡ ਕਿਲਾ ਫਾਰਮ ਵਾਸੀ ਗੌਰਵ ਦੇ ਰੂਪ ਵਜੋਂ ਹੋਈ ਹੈ। ਟਾਟਾ 407 ਦੇ ਡਰਾਈਵਰ ਅਜੀਤ ਉਰਫ ਗੋਲੂ ਅਤੇ ਮਜ਼ਦੂਰ ਮਨਦੀਪ ਦੇ ਭਰਾ ਰਾਜਿੰਦਰ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਅਤੇ ਮਜ਼ਦੂਰ ਦੋਵੇਂ ਯਮੁਨਾਨਗਰ ਦੀ ਮੰਡੀ ਆ ਰਹੇ ਸਨ ਕਿ ਰਾਤ ਇੱਕ ਵਜੇ ਦੀ ਕਰੀਬ ਉਨ੍ਹਾਂ ਦੀ ਸਿੱਧੀ ਟੱਕਰ ਹੋ ਗਈ, ਜਿਸ ਵਿੱਚ ਮਨਦੀਪ ਦੀਆਂ ਲੱਤਾਂ ਟੁੱਟ ਗਈਆਂ ਹਨ। ਪੁਲੀਸ ਨੇ ਟਰੱਕ ਕਬਜ਼ੇ ਵਿੱਚ ਲੈ ਕੇ ਮ੍ਰਿਤਕ ਅਤੇ ਜ਼ਖ਼ਮੀਆਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ।