ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਮਾਰਚ
ਕੇਂਦਰੀ ਗ੍ਰਹਿ ਮੰਤਰਾਲੇ ਨੇ ਹਰਿਆਣਾ ਦੇ ਡੀਜੀਪੀ ਮਨੋਜ ਯਾਦਵ ਦੇ ਕਾਰਜਕਾਲ ਵਿੱਚ ਇਕ ਸਾਲ ਦਾ ਵਾਧਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ 1988 ਬੈਚ ਦੇ ਇਸ ਆਈਪੀਐੱਸ ਅਧਿਕਾਰੀ ਨੂੰ 21 ਫਰਵਰੀ 2019 ਨੂੰ ਦੋ ਸਾਲਾਂ ਲਈ ਡੀਜੀਪੀ ਵਜੋਂ ਤਾਇਨਾਤ ਕੀਤਾ ਸੀ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਯਾਦਵ ਦੇ ਕਾਰਜਕਾਲ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਸੀ ਜਦੋਂਕਿ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਗ੍ਰਹਿ ਸਕੱਤਰ ਨੂੰ ਨਵੇਂ ਡੀਜੀਪੀ ਦੀ ਚੋਣ ਲਈ ਆਈਪੀਐੱਸ ਅਧਿਕਾਰੀ ਦਾ ਪੈਨਲ ਯੂਪੀਐੱਸਸੀ ਨੂੰ ਭੇਜਣ ਲਈ ਕਿਹਾ ਸੀ।