ਕਾਲਾਂਵਾਲੀ (ਪੱਤਰ ਪ੍ਰੇਰਕ): ਖੇਤਰ ਦੇ ਪਿੰਡ ਚੋਰਮਾਰ ’ਚ ਇੱਕ ਲੜਕੀ ਸੁਖਵੀਰ ਕੌਰ ਨਾਲ 54 ਹਜ਼ਾਰ ਰੁਪਏ ਦੀ ਆਨਲਾਈਨ ਠੱਗੀ ਦੀ ਘਟਨਾ ਸਾਹਮਣੇ ਆਈ ਹੈ। ਥਾਣਾ ਔਢਾਂ ਪੁਲੀਸ ਨੇ ਸੁਖਬੀਰ ਕੌਰ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤ ’ਚ ਸੁਖਬੀਰ ਕੌਰ ਨੇ ਦੱਸਿਆ ਕਿ ਲੰਘੇ ਦਿਨ ਉਸ ਦੇ ਫੋਨ ’ਤੇ ਇੱਕ ਕਾਲ ਆਈ ਤੇ ਬੋਲਣ ਨੇ ਆਪਣੀ ਪਛਾਣ ਬੈਂਕ ਮੁਲਾਜ਼ਮ ਰਾਮ ਨਿਸ਼ਾ ਰਾਣੀ ਵਜੋਂ ਦੱਸੀ ਤੇ ਮੇਲ ’ਤੇ ਆਈਸੀਆਈਸੀਆਈ ਬੈਂਕ ਦਾ ਆਫਰ ਲੈਟਰ ਆਉਣ ਦੀ ਗੱਲ ਆਖੀ ਤੇ ਡਾਕ ਉਸ ਤੋਂ ਦਸਤਵੇਜ਼ ਮੰਗਵਾ ਲਏ। ਇਸ ਮਗਰੋਂ ਉਸ ਨੇ ਆਨਲਾਈਨ ਇੰਟਰਵਿਊ ਲਈ ਤੇ ਉਸ ਕੋਲੋਂ ਆਨਲਾਈਨ ਟਰਾਂਜੈਕਸ਼ਨਾਂ ਲਈ 54 ਰੁਪਏ ਆਪਣੇ ਕੋਲ ਟਰਾਂਸਫਰ ਕਰਵਾ ਲਏ। ਥਾਣਾ ਇੰਚਾਰਜ ਅਨਿਲ ਸੋਢੀ ਨੇ ਦੱਸਿਆ ਕਿ ਸੁਖਬੀਰ ਕੌਰ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।