ਪੱਤਰ ਪ੍ਰੇਰਕ
ਫਰੀਦਾਬਾਦ, 13 ਜਨਵਰੀ
ਜੇਸੀ ਬੋਸ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੌਜੀ ਵੱਲੋਂ ‘ਰਾਸ਼ਟਰੀ ਯੁਵਾ ਦਿਵਸ’ ’ਤੇ ਸਵਾਮੀ ਵਿਵੇਕਾਨੰਦ ਦੀ ਜੈਯੰਤੀ ਮਨਾਉਣ ਲਈ ਵੱਖ-ਵੱਖ ਪ੍ਰੋਗਰਾਮ ਕਰਵਾਏ ਗਏ। ਯੂਨੀਵਰਸਿਟੀ ਦੇ ਸਮਾਜਿਕ-ਸੱਭਿਆਚਾਰਕ ਕਲੱਬ ਵਿਵੇਕਾਨੰਦ ਮੰਚ ਅਤੇ ਈਕੋ ਕਲੱਬ ਵਸੁੰਧਰਾ ਨੇ ਇਨ੍ਹਾਂ ਪ੍ਰੋਗਰਾਮਾਂ ਵਿੱਚ ਯੋਗਦਾਨ ਪਾਇਆ। ਕਰਾਈਮ ਫਰੀ ਇੰਡੀਆ ਸੰਸਥਾ ਦੇ ਪ੍ਰਧਾਨ ਮੈਥਿਲੀਸ਼ਰਨ ਗੁਪਤਾ ਮੁੱਖ ਬੁਲਾਰੇ ਸਨ। ਸੈਸ਼ਨ ਦੀ ਪ੍ਰਧਾਨਗੀ ਵਾਈਸ-ਚਾਂਸਲਰ ਰਾਜ ਨਹਿਰੂ ਨੇ ਕੀਤੀ। ਇਸ ਇਜਲਾਸ ਵਿੱਚ ਡਾਇਰੈਕਟਰ ਯੁਵਕ ਭਲਾਈ ਡਾ. ਪ੍ਰਦੀਪ ਡਿਮਰੀ ਨੇ ਵਿਸ਼ੇ ਬਾਰੇ ਜਾਣਕਾਰੀ ਦਿੱਤੀ। ਮੈਥਿਲੀਸ਼ਰਨ ਗੁਪਤਾ ਨੇ ਰਾਸ਼ਟਰ ਦੇ ਵਿਕਾਸ ਵਿੱਚ ਨੌਜਵਾਨਾਂ ਦੀ ਸਹੀ ਵਰਤੋਂ ਬਾਰੇ ਗੱਲ ਕੀਤੀ ਤੇ ਸਵਾਮੀ ਵਿਵੇਕਾਨੰਦ ਦੇ ਜੀਵਨ ਅਤੇ ਵਿਚਾਰਾਂ ਰਾਹੀਂ ਭਾਗ ਲੈਣ ਵਾਲਿਆਂ ਨੂੰ ਪ੍ਰੇਰਿਤ ਕੀਤਾ।