ਪੱਤਰ ਪ੍ਰੇਰਕ
ਜੀਂਦ, 6 ਜਨਵਰੀ
ਇੱਥੇ ਨਗਰ ਪਰਿਸ਼ਦ ਵਿੱਚ ਪ੍ਰਧਾਨ ਪੂਨਮ ਸੈਣੀ ਦੇ ਖਿਲਾਫ਼ ਵਿਰੋਧੀ ਧਿਰ ਦੁਆਰਾ ਲਿਆਂਦਾ ਗਿਆ ਬੇਭਰੋਸਗੀ ਮਤਾ ਫੇਰ ਅਸਫ਼ਲ ਹੋ ਗਿਆ। ਇਸਦਾ ਕਾਰਨ ਇਹ ਰਿਹਾ ਕਿ ਕਮੇਟੀ ਵਿੱਚ ਬੁਲਾਈ ਗਈ ਵਿਸ਼ੇਸ਼ ਬੈਠਕ ਵਿੱਚ ਵਿਰੋਧੀ ਧਿਰ ਤੋਂ ਇਲਾਵਾ ਕੋਈ ਵੀ ਮੈਂਬਰ ਨਹੀਂ ਪਹੁੰਚਿਆ। ਇਸ ਬੇਭਰੋਸਗੀ ਮਤੇ ਦੇ ਅਸਫ਼ਲ ਹੋਣ ਮਗਰੋਂ ਹੁਣ ਇਹ ਸਾਫ ਤੌਰ ’ਤੇ ਤਹਿ ਹੋ ਗਿਆ ਹੈ ਕਿ ਹੁਣ ਪ੍ਰਧਾਨ ਪੂਨਮ ਸੈਣੀ ਨਗਰ ਪਰਿਸ਼ਦ ਵਿੱਚ ਬਾਕੀ ਰਹਿੰਦਾ ਆਪਣਾ ਕਾਰਜਕਾਲ ਪੂਰਾ ਕਰ ਸਕੇਗੀ। ਇਹ ਬੈਠਕ ਸੀਈਓ ਦਲਬੀਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਸੀ।