ਪੱਤਰ ਪ੍ਰੇਰਕ
ਟੋਹਾਣਾ, 31 ਜੁਲਾਈ
ਰੇਲ ਲਾਈਨ ਦੀ ਮੁਰੰਮਤ ਕਾਰਨ ਡਿਬਰੂਗੜ੍ਹ ਤੇ ਲਾਲਗੜ੍ਹ ਵਿਚਕਾਰ ਚੱਲਣ ਵਾਲੀ ਅਵਧ ਅਸਾਮ ਐਕਸਪ੍ਰੈਸ ਗੱਡੀ 15909 ਅਪ ਤੇ 15910 ਡਾਊਨ ਨੂੰ ਤਿੰਨ ਅਗਸਤ ਲਈ ਬੰਦ ਕਰ ਦਿੱਤਾ ਗਿਆ ਹੈ। ਦਿੱਲੀ-ਜੀਂਦ-ਜਾਖਲ-ਬਠਿੰਡਾ ਦੇ ਰੇਲ ਰੂਟ ’ਤੇ ਪੈਂਦੇ ਸਟੇਸ਼ਨਾਂ ’ਤੇ ਰੇਲ ਬੰਦ ਹੋਣ ਸਬੰਧੀ ਨੋਟਿਸ ਲਾਏ ਗਏ ਹਨ। ਰੇਲਵੇ ਮੁਤਾਬਕ ਲਾਲਗੜ੍ਹ ਤੋਂ 5 ਅਗਸਤ ਤੱਕ ਡਾਊਨ ਅਵਧ ਅਸਾਮ ਐਕਸਪ੍ਰੈੱਸ ਬੰਦ ਰਹੇਗੀ । ਰੇਲਵੇ ਮੁਤਾਬਕ ਮੁਰਾਦਾਬਾਦ ਰੇਲ ਡਿਵੀਜ਼ਨ ਦੇ ਸਟੇਸ਼ਨਾਂ ਤੇ ਰੇਲ ਲਾਈਨ ਮੁਰੰਮਤ ਦਾ ਕੰਮ ਚੱਲਣ ਕਰਕੇ ਲੰਬੀ ਦੂਰੀ ਦੀਆਂ ਟਰੇਨਾਂ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਸਬੰਧਤ ਰੂਟ ਦੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ ਹੈ ਤਾਂ ਜੋ ਯਾਤਰੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਹੋ ਝੱਲਣੀ ਪਵੇ।