ਟ੍ਰਿਬਿਊਨ ਨਿਊਜ਼ ਸਰਵਿਸ
ਪਾਣੀਪਤ, 8 ਮਈ
ਪਾਣੀਪਤ ਜ਼ਿਲ੍ਹੇ ਦੇ ਬਪੋਲੀ ਬਲਾਕ ਦੇ ਬਹਿਰਾਮਪੁਰ ਪਿੰਡ ਵਿੱਚ ਸ਼ਨਿਚਰਵਾਰ ਨੂੰ ਤੇਂਦੂਆ ਦਾਖਲ ਗਿਆ। ਪੁਲੀਸ ਤੇ ਜੰਗਲਾਤ ਵਿਭਾਗ ਦੀ ਟੀਮ ਜਦੋਂ ਉਸ ਨੂੰ ਕਾਬੂ ਕਰਨ ਲਈ ਗਈ ਤਾਂ ਉਸ ਨੇ ਬਪੋਲੀ ਦੇ ਐੱਸਐੱਚਓ ‘ਤੇ ਹਮਲਾ ਕਰ ਦਿੱਤਾ। ਬਾਅਦ ਵਿੱਚ ਜੰਗਲਾਤ ਵਿਭਾਗ ਦੀ ਟੀਮ ਨੇ ਦੇਰ ਰਾਤ ਤੇਂਦੂਏ ਨੂੰ ਕਾਬੂ ਕਰ ਲਿਆ। ਐੱਸਐੱਚਓ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਐੱਸਪੀ ਸ਼ਸ਼ਾਂਕ ਕੁਮਾਰ ਸਾਵਨ ਨੇ ਐੱਸਐੱਚਓ ਅਤੇ ਉਨ੍ਹਾਂ ਦੀ ਟੀਮ ਨੂੰ ਇਨਾਮ ਦੇਣ ਦਾ ਐਲਾਨ ਕੀਤਾ।