ਸਰਬਜੀਤ ਭੰਗੂ/ਮੁਖਤਿਆਰ ਨੌਗਾਵਾ
ਪਟਿਆਲਾ/ਦੇਵੀਗੜ੍ਹ 19 ਮਈ
ਇਥੋਂ ਕੁਝ ਦੂਰ ਭੁਨਰਹੇੜੀ ਵਿੱਚ ਬੀਤੀ ਰਾਤ ਕਾਰ ਗੰਦੇ ਨਾਲ਼ੇ ਵਿਚ ਜਾ ਡਿੱਗੀ, ਜਿਸ ਕਾਰਨ ਕਾਰ ਸਵਾਰ ਦੋ ਸਕੇ ਭਰਾਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਹਰਸ਼ਦੀਪ ਸਿੰਘ (27) ਅਤੇ ਪ੍ਰਤੀਕ ਸਿੰਘ (32) ਵਜੋਂ ਹੋਈ ਹੈ, ।ਜਦਕਿ ਉਨ੍ਹਾਂ ਦੇ ਦੋ ਸਾਥੀ ਗੁਰਜੰਟ ਸਿੰਘ ਅਤੇ ਰਾਕੇਸ਼ ਕੁਮਾਰ ਜ਼ਖ਼ਮੀ ਹੋ ਗਏ। ਇਹ ਹਰਿਆਣਾ ਦੇ ਪਿੰਡ ਨੀਦ ਦੇ ਵਸਨੀਕ ਹਨ। ਥਾਣਾ ਸਦਰ ਪਟਿਆਲਾ ਦੇ ਐੱਸਐੱਚਓ ਇੰਸਪੈਕਟਰ ਗੁਰਚਰਨ ਸਿੰਘ ਖੰਡੇਬਾਦ ਨੇ ਦੱਸਿਆ ਕਿ ਲਾਸ਼ਾਂ ਰਾਜਿੰਦਰਾ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤੀਆਂ ਹਨ। ਜ਼ਖ਼ਮੀਆਂ ਨੂੰ ਪਟਿਆਲਾ ਵਿਚਲੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਾਰ ਤੇਜ਼ ਰਫਤਾਰ ਵਿੱਚ ਸੀ। ਇਹ ਚਾਰੇ ਜਣੇ ਰਾਤ ਨੂੰ ਪਟਿਆਲਾ ਤੋਂ ਹਰਿਆਣਾ ਵਿੱਚ ਸਥਿਤ ਆਪਣੇ ਪਿੰਡ ਜਾ ਰਹੇ ਸਨ ਤੇ ਰਾਤ ਇੱਕ ਵਜੇ ਉਨ੍ਹਾਂ ਦੀ ਕਾਰ ਹਾਦਸਾਗ੍ਸਤ ਹੋ ਗਈ।