ਪੰਚਕੂਲਾ: ਬਰਵਾਲਾ ਬਲਾਕ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਦੇ ਰਾਸ਼ਨ ਕਾਰਡਾਂ ਅਤੇ ਪਰਿਵਾਰ ਪਛਾਣ ਪੱਤਰ ਵਿੱਚੋਂ ਨਾਮ ਕੱਟੇ ਜਾਣ ਕਾਰਨ ਉਹ ਪ੍ਰੇਸ਼ਾਨ ਹਨ। ਦੱਸਣਯੋਗ ਹੈ ਕਿ ਬੀਡੀਪੀਓ ਦਫ਼ਤਰ ਵਿੱਚ ਅੱਜਕੱਲ੍ਹ ਬੀਪੀਐੱਲ ਰਾਸ਼ਨ ਕਾਰਡ ਬਣਾਉਣ ਦਾ ਕੰਮ ਚੱਲ ਰਿਹਾ ਹੈ। ਸਾਬਕਾ ਸਰਪੰਚ ਲਕਸ਼ਮਣ ਬਤੌੜ, ਸਾਬਕਾ ਸਰਪੰਚ ਬਲਜਿੰਦਰ ਗੋਇਲ ਅਤੇ ਗੁਰਚਰਨ ਭਰੈਲੀ, ਹੇਮ ਸਿੰਘ ਰਾਣਾ, ਪ੍ਰੇਮਚੰਦ, ਗੁਰਨਾਮ ਨੇ ਕਿਹਾ ਹੈ ਕਿ ਰਾਸ਼ਨ ਕਾਰਡਾਂ ਅਤੇ ਪਰਿਵਾਰ ਪਛਾਣ ਪੱਤਰ ਵਿੱਚ ਮੁਲਾਜ਼ਮਾਂ ਵੱਲੋਂ ਗਲਤੀਆਂ ਠੀਕ ਕੀਤੀਆਂ ਜਾਣ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਰਿਵਾਰਾਂ ਦੀ ਆਮਦਨ 80 ਹਜ਼ਾਰ ਤੋਂ ਘੱਟ ਹੈ ਅਤੇ ਗਲਤੀ ਨਾਲ ਆਮਦਨ ਵਧੇਰੇ ਲਿਖੀ ਗਈ ਹੈ। ਜਿਸ ਕਾਰਨ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। -ਪੱਤਰ ਪ੍ਰੇਰਕ