ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 18 ਨਵੰਬਰ
ਕੁਰੂਕਸ਼ੇਤਰ ਦੀ ਸਾਬਕਾ ਸੰਸਦ ਪ੍ਰੋ. ਕੈਲਾਸ਼ੋ ਸੈਣੀ ਨੇ ਕਿਹਾ ਹੈ ਕਿ ਬਿਹਾਰ ਦੇ ਲੋਕਾਂ ਨੇ ਇਕ ਵਾਰ ਫੇਰ ਸੂਬੇ ਦੀ ਸੱਤਾ ਦੀ ਵਾਗਡੋਰ ਐੱਨਡੀਏ ਨੂੰ ਸੌਂਪ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕਲਿਆਣਕਾਰੀ ਤੇ ਵਿਕਾਸਸ਼ੀਲ ਨੀਤੀਆਂ ’ਤੇ ਮੋਹਰ ਲਾਈ ਹੈ। ਊਹ ਇੱਥੇ ਅੱਜ ਬਾਬੈਨ ਵਿੱਚ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਜਪਾ ਦੇ ਸ਼ਾਸ਼ਨ ਵਿਚ ਸਰਕਾਰੀ ਨੌਕਰੀਆਂ ਯੋਗਤਾ ਦੇ ਹਿਸਾਬ ਨਾਲ ਹੀ ਮਿਲਦੀਆਂ ਹਨ ਜਿਸ ਨਾਲ ਸੂਬੇ ਦੇ ਹਜ਼ਾਰਾਂ ਨੌਜਵਾਨਾਂ ਨੂੰ ਬਿਨਾਂ ਖਰਚੀ ਤੇ ਪਰਚੀ ਸਰਕਾਰੀ ਰੁਜ਼ਗਾਰ ਮਿਲਿਆ ਹੈ। ਉਨਾਂ ਕਿਹਾ ਕਿ ਭਾਜਪਾ ਦੇ ਸ਼ਾਸ਼ਨ ਵਿਚ ਲਾਡਵਾ ਨੂੰ ਉਪ ਮੰਡਲ ਦਾ ਦਰਜਾ, ਪਿੱਪਲੀ ਨੂੰ ਬਲਾਕ, ਬਾਬੈਨ ਵਿਚ ਸਰਕਾਰੀ ਹਸਪਤਾਲ, ਮਥਾਨਾ ਵਿਚ ਸੈਨਿਕ ਸਕੂਲ, ਉਮਰੀ ਵਿਚ ਨੈਸ਼ਨਲ ਡਿਜ਼ਾਈਨ ਸੰਸਥਾਨ, ਬਹਿਲੋਲਪੁਰ ਵਿਚ ਆਈਟੀਆਈ ਜਿਹੇ ਸੰਸਥਾਨ ਲਈ ਕੰਮ ਹੋਏ ਹਨ।