ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 22 ਮਈ
ਹਰਿਆਣਾ ਸਰਸਵਤੀ ਵਿਕਾਸ ਬੋਰਡ ਦੇ ਮੀਤ ਚੇਅਰਮੈਨ ਘੁੰਮਣ ਸਿੰਘ ਕਿਰਮਚ ਨੇ ਕਿਹਾ ਹੈ ਕਿ ਕੁਰੂਕਸ਼ੇਤਰ ਜ਼ਿਲ੍ਹੇ ਦਾ ਧਰਤੀ ਹੇਠਲੇ ਪਾਣੀ ਦਾ ਪੱਧਰ 30 ਤੋਂ 50 ਫੁੱਟ ਥਲੇ ਜਾ ਰਿਹਾ ਹੈ। ਜ਼ਿਲ੍ਹੇ ਦੇ ਹਰ ਬਲਾਕ ਦੀ ਧਰਤੀ ਹੇਠਲੇ ਪਾਣੀ ਪੱਧਰ ਦੀ ਸਥਿਤੀ ਚਿੰਤਾਜਨਕ ਹੈ। ਹੁਣ ਲੋਕਾਂ ਨੂੰ ਜ਼ਿਲੇ ਨੂੰ ਰੈੱਡ ਜ਼ੋਨ ’ਚੋਂ ਬਾਹਰ ਕਢਣ ਲਈ ਪਾਣੀ ਦੀ ਇਕ ਇਕ ਬੂੰਦ ਬਚਾਉਣੀ ਹੋਵੇਗੀ। ਘੁੰਮਣ ਸਿੰਘ ਅਜ਼ਾਦੀ ਅੰਮ੍ਰਿਤ ਮਹਾਂਉਤਸਵ ਨੂੰ ਲੈ ਕੇ ਹਰਿਆਣਾ ਕਲਾ ਪ੍ਰੀਸ਼ਦ ਦੇ ਐਡੀਟੋਰੀਅਮ ਵਿਚ ਪੰਜਵੇਂ ਹਰਿਆਣਾ ਅੰਤਰਰਾਸ਼ਟਰੀ ਫਿਲਮ ਮਹਾਂ ਉਤਸਵ ਵਿਚ ਬੋਲ ਰਹੇ ਸਨ। ਉਨ੍ਹਾਂ ਲੋਕਾਂ ਨੂੰ ਪਾਣੀ ਬਚਾਉਣ ਦੇ ਨਾਲ ਨਾਲ ਪੰਛੀਆਂ ਲਈ ਘਰਾਂ ਦੀਆਂ ਛੱਤਾਂ, ਦੀਵਾਰਾਂ ਤੇ ਪਾਣੀ ਦੀ ਵਿਵਸਥਾ ਕਰਨ ਦੀ ਅਪੀਲ ਕੀਤੀ।