ਪੱਤਰ ਪ੍ਰੇਰਕ
ਯਮੁਨਾਨਗਰ, 13 ਜੁਲਾਈ
ਜਗਾਧਰੀ ਤੋਂ ਨਿਕਲਣ ਵਾਲੇ ਗੰਦੇ ਪਾਣੀ ਦੇ ਨਾਲੇ ਨੂੰ ਨਗਰ ਨਿਗਮ ਨੇ 2.93 ਕਰੋੜ ਰੁਪਏ ਦੀ ਲਾਗਤ ਨਾਲ ਢਕਣ ਦੀ ਯੋਜਨਾ ਉਲੀਕੀ ਹੈ। ਨਗਰ ਨਿਗਮ ਦੇ ਮੇਅਰ ਮਦਨ ਚੌਹਾਨ ਨੇ ਹੁੱਡਾ ਦੇ ਸੈਕਟਰ 17 ਦੇ ਜਿੰਮਖਾਨਾ ਕਲੱਬ, ਪ੍ਰੋਫੈਸਰ ਕਲੋਨੀ, ਮਾਡਲ ਟਾਊਨ, ਟੈਗੋਰ ਗਾਰਡਨ, ਲਾਜਪਤ ਨਗਰ, ਵਿਜੈ ਕਲੋਨੀ, ਕੈਂਪ ਅਤੇ ਪੁਰਾਣਾ ਹਮੀਦਾ ਵਿੱਚੋਂ ਹੋ ਕੇ ਨਿਕਲ ਰਹੇ ਨਾਲੇ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਠੇਕੇਦਾਰਾਂ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਵੀ ਦਿੱਤੇ ਤੇ ਕਿਹਾ ਕਿ ਕੰਮ ਦੀ ਗੁਣਵੱਤਾ ਵਿੱਚ ਕੋਈ ਕਸਰ ਨਾ ਛੱਡੀ ਜਾਵੇ। ਮੇਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਗਾਧਰੀ ਦੇ ਜੈ ਪ੍ਰਕਾਸ਼ ਚੌਕ ਤੋਂ ਲੈ ਕੇ ਸਵਾਮੀ ਵਿਵੇਕਾਨੰਦ ਸਕੂਲ ਤੱਕ ਨਾਲੇ ਨੂੰ ਉੱਚਾ ਚੁੱਕ ਕੇ ਇਸ ਨੂੰ ਕੰਕਰੀਟ ਦੀਆਂ ਸਲੈਬਾਂ ਨਾਲ ਢਕਿਆ ਜਾ ਰਿਹਾ ਹੈ। ਇਸ ਮੌਕੇ ਕਈ ਅਧਿਕਾਰੀ ਮੌਜੂਦ ਸਨ।