ਪੱਤਰ ਪ੍ਰੇਰਕ
ਯਮੁਨਾਨਗਰ, 4 ਮਾਰਚ
ਸਰਕਾਰੀ ਪ੍ਰਾਇਮਰੀ ਅਧਿਆਪਕ ਸੰਘ ਹਰਿਆਣਾ ਦੀ ਜ਼ਿਲ੍ਹਾ ਕਾਰਜਕਾਰਨੀ ਵੱਲੋਂ ਛਛਰੋਲੀ ਦੇ ਤਾਜ ਪੈਲੇਸ ਵਿੱਚ ਪ੍ਰਦੇਸ਼ ਕਾਰਜਕਾਰਨੀ ਦੇ ਮੈਂਬਰਾਂ, ਸੂਬਾ ਪ੍ਰਧਾਨ ਜਗਜੀਤ ਸਿੰਘ, ਜਨਰਲ ਸੱਕਤਰ ਤਰੁਣ ਸਿਹਾਗ, ਵਿੱਤ ਸਚਿਵ ਸਤੀਸ਼ ਸ਼ਰਮਾ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਆਲ ਇੰਡੀਆ ਪ੍ਰਾਇਮਰੀ ਟੀਚਰਜ਼ ਐਸੋਸੀਏਸ਼ਨ ਦੇ ਰਾਸ਼ਟਰੀ ਸੰਗਠਨ ਸਕੱਤਰ ਵਿਨੋਦ ਠਾਕਰਾਨ, ਸਾਬਕਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਆਨੰਦ ਚੌਧਰੀ, ਬਲਾਕ ਸਿੱਖਿਆ ਅਧਿਕਾਰੀ ਜਗਾਧਰੀ ਅਖਤਰ ਅਲੀ, ਬਲਾਕ ਸਿੱਖਿਆ ਅਧਿਕਾਰੀ ਬਿਲਾਸਪੁਰ ਪਰਮਜੀਤ ਗਰਗ, ਬਲਾਕ ਸਿੱਖਿਆਂ ਅਧਿਕਾਰੀ ਸਢੌਰਾ ਜੈ ਸਿੰਘ ਜੁਲਕਾ ਸਮੇਤ ਸਾਰੇ ਹਰਿਆਣਾ ਤੋਂ 22 ਜ਼ਿਲ੍ਹਿਆਂ ਦੇ ਪ੍ਰਧਾਨ ਅਤੇ ਕਾਰਜਕਾਰਨੀ ਦੇ ਮੈਂਬਰ ਵਿਸ਼ੇਸ਼ ਰੂਪ ਵਿੱਚ ਮੌਜੂਦ ਸਨ। ਸੂਬਾ ਪਰਧਾਨ ਜਗਜੀਤ ਸਿੰਘ ਨੇ ਸਵਾਗਤੀ ਸਮਾਗਮ ਕਰਾਵਏ ਜਾਣ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੇਬੀਟੀ ਅਧਿਆਪਕਾਂ ਦੇ ਹੱਕਾਂ ਦੀ ਲੜਾਈ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਜਦ ਕਿ ਸੂਬਾ ਜਨਰਲ ਸਕੱਤਰ ਤਰੁਣ ਸਿਹਾਗ ਦਾ ਕਹਿਣਾ ਸੀ ਕਿ ਅਧਿਆਪਕਾਂ ਦੀ ਹਿੱਤਾਂ ਦੀ ਰਾਖੀ ਲਈ ਉਹ ਕਾਰਜਕਾਰਨੀ ਨਾਲ ਮਿਲ ਕੇ ਸਹਿਯੋਗ ਕਰਨਗੇ। ਇਸ ਮੌਕੇ ਝੱਜਰ ਜ਼ਿਲ੍ਹਾ ਪ੍ਰਧਾਨ ਸੁਧੀਰ ਦਲਾਲ, ਪਾਣੀਪਤ ਤੋਂ ਰਵਿੰਦਰ, ਕੁਰੂਕਸ਼ੇਤਰ ਤੋਂ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਟੰਡਨ, ਕਰਨਾਲ ਤੋਂ ਜ਼ਿਲ੍ਹਾ ਪ੍ਰਧਾਨ ਜਗਦੀਸ਼ ਚੰਦਰ, ਸਾਬਕਾ ਰਾਜ ਪ੍ਰਧਾਨ ਦੀਪਕ ਗੋਸਵਾਮੀ, ਜੀਂਦ ਤੋਂ ਜ਼ਿਲ੍ਹਾ ਉਪੇਂਦਰ ਗੋਇਤ, ਕੈਥਲ ਤੋਂ ਸੁਰੇਸ਼ ਦ੍ਰਵਿਡ, ਭਿਵਾਨੀ ਤੋਂ ਭੁਪਿੰਦਰ ਚਾਹਰ, ਅੰਬਾਲਾ ਤੋਂ ਅਮਿਤ ਛਾਬੜਾ, ਪੰਚਕੁਲਤ ਤੋਂ ਗੋਪੀਚੰਦ, ਮਹਿੰਦਰਗੜ੍ਹ ਤੋਂ ਯਸ਼ਪਾਲ ਯਾਦਵ ਅਤੇ ਕਾਰਜਕਾਰਨੀ ਦੇ ਹੋਰ ਮੈਂਬਰ ਮੌਜੂਦ ਸਨ।