ਪੱਤਰ ਪ੍ਰੇਰਕ
ਟੋਹਾਣਾ, 5 ਅਕਤੂਬਰ
ਇਥੇ ਸਵਰਾਜ ਇੰਡੀਆ ਪਾਰਟੀ ਦੇ ਪ੍ਰਧਾਨ ਯੋਗੇਂਦਰ ਯਾਦਵ ਅੱਜ ਫਤਿਹਾਬਾਦ ਪੁੱਜੇ ਤੇ ਉਨ੍ਹਾਂ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਤੇ ਬਿਜਲੀ ਮੰਤਰੀ ਰਣਜੀਤ ਦੀਆਂ ਕੋਠੀਆਂ ਦੇ 6 ਅਕਤੂਬਰ ਨੂੰ ਘਿਰਾਓ ਲਈ ਆਉਣ ਵਾਲੇ ਕਿਸਾਨਾਂ ਨਾਲ ਜਾਣ ਲਈ ਅੱਜ ਇਥੇ ਪੁੱਜੇ ਸਨ। ਸ੍ਰੀ ਜੋਗਿੰਦਰ ਸਿੰਘ ਨੇ ਕਿਹਾ ਕਿ 17 ਕਿਸਾਨ ਜੱਥੇਬੰਦੀਆਂ ਖੇਤੀਬਾੜੀ ਦੇ ਆਏ ਤਿੰਨ ਕਾਨੂੰਨਾਂ ਦਾ ਵਿਰੋਧ ਕਰਨ ਲਈ ਸਿਰਸਾ ਵਿੱਚ ਦੁਸ਼ਯੰਤ ਦੇ ਘਰ ਦੀ ਘੇਰਾਬੰਦੀ ਕੀਤੀ ਜਾਵੇਗੀ। ਸ੍ਰੀ ਯਾਦਵ ਨੇ ਕਿਹਾ ਕਿ ਦੁਸ਼ਯੰਤ ਦੋਹਰੇ ਮਾਪਦੰਡ ਅਪਣਾ ਕੇ ਸਰਕਾਰ ਦੀ ਮਦਦ ਕਰ ਰਹੇ ਹਨ। ਇਸ ਕਰਕੇ ਕਿਸਾਨ ਜੱਥੇਬੰਦੀਆਂ ਨੇ ਮੁੱਖ ਮੰਤਰੀ ਦੀ ਬਜਾਏ ਦੋਹਰੇ ਚੇਹਰੇ ਵਾਲੇ ਉਪ ਮੁੱਖ ਮੰਤਰੀ ਦੁਸ਼ਅੰਤ ਦੀ ਕੋਠੀ ਚੁਣੀ ਹੈ। ਯੋਗੇਂਦਰ ਯਾਦਵ ਨੇ ਰਾਹੁਲ ਗਾਂਧੀ ਦੇ ਮਾਰਚ ਤੇ ਬੋਲਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਨੂੰ ਪੰਜਾਬ ਤੇ ਹਰਿਆਣਾ ਦੇ ਨਾਲ-ਨਾਲ ਰਾਜਸਥਾਨ ਦੇ ਕਿਸਾਨਾਂ ਦੀ ਸੁੱਧ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਭਾਜਪਾ ਆਗੂਆਂ ਨੂੰ ਏ.ਸੀ. ਕਮਰੇ ਛੱਡ ਕੇ ਕਿਸਾਨਾਂ ਦੀ ਗੱਲ ਸੁਨਣ ਲਈ ਸਲਾਹ ਦਿੱਤੀ। ਯੋਗੇਂਦਰ ਯਾਦਵ ਨੇ ਨਾਲ ਮਨਦੀਪ ਨਥਵਾਨ ਤੇ ਕਿਸਾਨ ਜੱਥੇਬੰਦੀਆਂ ਦੇ ਨੁਮਾਇੰਦੇ ਸਨ ਜੋ ਕੱਲ੍ਹ ਨੂੰ ਦੁਸ਼ਅੰਤ ਦੀ ਕੋਠੀ ਦੀ ਘੇਰਾਬੰਦੀ ਲਈ ਕਿਸਾਨਾਂ ਨੂੰ ਨਾਮਬੰਦ ਕਰਨ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰ ਰਹੇ ਸੀ।